ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਆਗੂਆਂ ਅਤੇ ਕਾਰਕੁਨਾਂ ਦੀ ਮੀਟਿੰਗ

11:58 AM Jun 16, 2024 IST
ਮੀਟਿੰਗ ਵਿਚ ਸ਼ਾਮਲ ਭਾਜਪਾ ਆਗੂ ਅਤੇ ਕਾਰਕੁਨ।

ਪੱਤਰ ਪ੍ਰੇਰਕ
ਖਰੜ, 15 ਜੂਨ
ਭਾਜਪਾ ਖਰੜ ਮੰਡਲ-2 ਦੀ ਵਿਸ਼ੇਸ਼ ਮੀਟਿੰਗ ਇੱਥੇ ਇੱਕ ਹੋਟਲ ਵਿੱਚ ਪ੍ਰਧਾਨ ਸੁਭਾਸ਼ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਤੇ ਭਾਜਪਾ ਦੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਉਮੀਦਵਾਰ ਸੁਭਾਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਬੰਧ ਮੰਡਲ-2 ਦੇ ਜਨਰਲ ਸਕੱਤਰ ਦਵਿੰਦਰ ਗੁਪਤਾ ਅਤੇ ਰਾਮ ਗੋਪਾਲ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸਾਰੇ ਸ਼ਕਤੀ ਕੇਂਦਰ ਅਤੇ ਬੂਥ ਇੰਚਾਰਜਾਂ ਨੇ ਸ਼ਿਰਕਤ ਕੀਤੀ ਗਈ। ਮੰਡਲ ਪ੍ਰਧਾਨ ਸੁਭਾਸ਼ ਅਗਰਵਾਲ ਨੇ ਸਾਰੇ ਬੂਥ ਇੰਚਾਰਜਾਂ ਅਤੇ ਸ਼ਕਤੀ ਕੇਂਦਰ ਇੰਚਾਰਜਾਂ ਦਾ ਧੰਨਵਾਦ ਕੀਤਾ।
ਸ੍ਰੀ ਵਸ਼ਿਸ਼ਟ ਨੇ ਸਾਰੇ ਕਾਰਕੁਨਾਂ ਨੂੰ ਇਕਜੁੱਟ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਲਈ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਸਕੱਤਰ ਜਗਦੀਪ ਔਜਲਾ, ਸਾਬਕਾ ਮੰਡਲ ਪ੍ਰਧਾਨ ਪਵਨ ਮਨੋਚਾ, ਰਾਜੀਵ ਸ਼ਰਮਾ, ਰੌਸ਼ਨ ਲਾਲ ਤਿਵਾੜੀ, ਵਿਜੇ ਗੁਪਤਾ, ਅਰੁਣ ਜਿੰਦਲ, ਮੀਨਾ ਸ਼ਰਮਾ, ਮੀਨੂੰ ਸ਼ਰਮਾ, ਰਾਜੇਸ਼ ਅਗਰਵਾਲ ਅਤੇ ਹੋਰ ਹਾਜ਼ਰ ਸਨ।

Advertisement

Advertisement
Advertisement