ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰਸਟ ਦੀ ਮੀਟਿੰਗ
06:15 AM Jul 09, 2024 IST
Advertisement
ਫ਼ਤਹਿਗੜ੍ਹ ਸਾਹਿਬ:
Advertisement
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰਸਟ ਵਿਖੇ ਚੇਅਰਮੈਨ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਟਰੱਸਟ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਪ੍ਰਬੰਧਕੀ ਬਲਾਕ ਦੀ ਚੱਲ ਰਹੀ ਉਸਾਰੀ ਸਬੰਧੀ ਚਰਚਾ ਕੀਤੀ ਗਹੀ ਅਤੇ ਸੁਝਾਅ ਲਏ ਗਏ। ਖਜ਼ਾਨਚੀ ਜਸਪਾਲ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸਲਾਨਾ ਆਮਦਨ ਅਤੇ ਖ਼ਰਚ ਦਾ ਲੇਖਾ-ਜੋਖਾ ਦੱਸਿਆ। ਮੀਟਿੰਗ ਵਿਚ ਨਵੇਂ ਬਣ ਰਹੇ ਪ੍ਰਬੰਧਕੀ ਬਲਾਕ ਦਾ ਨਾਮ ਬਾਬਾ ਜੀ ਦੀ ਮਾਤਾ ‘ਮਾਤਾ ਲੱਧੋ’ ਜੀ ਦੇ ਨਾਮ ’ਤੇ ਰੱਖਣ ਅਤੇ ਯਾਦਗਾਰ ਦੀ ਬਿਹਤਰੀ ਲਈ ਮੈਂਬਰਾਂ ਨੇ ਸਰਬਸੰਮਤੀ ਨਾਲ ਚੱਲ ਰਹੇ ਵਿਕਾਸ ਕੰਮਾਂ ਬਾਰੇ ਪ੍ਰਵਾਨਗੀ ਵੀ ਦਿੱਤੀ। ਇਸ ਮੌਕੇ ਜਨਰਲ ਸਕੱਤਰ ਗੁਰਮੀਤ ਸਿੰਘ ਮੋਰਿੰਡਾ, ਗੁਰਦੇਵ ਸਿੰਘ ਨਾਭਾ, ਪਰਮਜੀਤ ਸਿੰਘ ਖੰਨਾ, ਕਰਨੈਲ ਸਿੰਘ ਮੁੰਡੀ ਖਰੜ, ਮਹਿੰਦਰ ਸਿੰਘ ਖੰਨਾ, ਨਿਰਮਲ ਸਿੰਘ ਮੀਨੀਆ ਆਦਿ ਨੇ ਵਿਚਾਰ ਪੇਸ਼ ਕੀਤੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement