ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਦੀ ਮੀਟਿੰਗ

08:41 AM Aug 30, 2024 IST
ਕਿਸਾਨ ਆਗੂ ਤੇ ਐੱਸਡੀਐੱਮ ਮਸਲਿਆਂ ਬਾਰੇ ਵਿਚਾਰ ਚਰਚਾ ਕਰਦੇ ਹੋਏ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਦਿਨ ਪਹਿਲਾਂ ਪੁਲੀਸ ਦੀ ਮਦਦ ਨਾਲ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਲਈ ਨੇੜਲੇ ਪਿੰਡ ਸਰੌਦ ਦੀ ਐਕੁਆਇਰ ਜ਼ਮੀਨ ਦਾ ਕਬਜ਼ਾ ਲੈਣ ਤੋਂ ਉਪਜੇ ਵਿਵਾਦ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਆਧਾਰਿਤ ਦਸ ਮੈਂਬਰੀ ਕਮੇਟੀ ਦੀ ਐੱਸਡੀਐੱਮ ਦਫ਼ਤਰ ਵਿੱਚ ਮੀਟਿੰਗ ਹੋਈ। ਮੀਟਿੰਗ ’ਚ ਉਕਤ ਜ਼ਮੀਨ ਨਾਲ ਜੁੜੇ ਮਸਲਿਆਂ ’ਤੇ ਵਿਚਾਰ ਹੋਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਅਪਰਨਾ ਐਮ.ਬੀ. ਨੇ ਦੱਸਿਆ ਕਿ ਮੀਟਿੰਗ ਵਿੱਚ ਪਿੰਡ ਸਰੌਦ ਦੀ ਜ਼ਮੀਨ ਨਾਲ ਸਬੰਧਿਤ ਦੋ ਤਿੰਨ ਮਾਮਲੇ ਆਪਸੀ ਸਹਿਮਤੀ ਨਾਲ ਹੱਲ ਕਰ ਲਏ ਗਏ ਹਨ। ਤਕਸੀਮ ਨਾਲ ਸਬੰਧਤ ਇੱਕ ਹੋਰ ਗੰਭੀਰ ਮਾਮਲਾ ਵੀ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਜਾਵੇਗਾ। ਬੈਠਕ ਸੁਖਾਵੇਂ ਮਹੌਲ ’ਚ ਹੋਈ ਤੇ ਕਿਸਾਨ ਆਗੂਆਂ ਦਾ ਰਵੱਈਆ ਸਹਿਯੋਗ ਵਾਲਾ ਰਿਹਾ। ਉਕਤ ਜ਼ਮੀਨ ਨਾਲ ਜੁੜੇ ਬਾਕੀ ਮਾਮਲੇ ਵੀ ਅਗਲੀਆਂ ਬੈਠਕਾਂ ‘ਚ ਹੱਲ ਕਰ ਲਏ ਜਾਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਦੱਸਿਆ ਕਿ ਬੈਠਕ ਵਿੱਚ ਸਹਿਮਤੀ ਬਣੀ ਹੈ ਕਿ ਯੂਨੀਅਨ ਦਾ ਪਿੰਡ ਸਰੋਦ ਵਿਖੇ ਸ਼ੁਰੂ ਕੀਤਾ ਮੋਰਚਾ ਮੰਗਾਂ ਦੀ ਪੂਰਤੀ ਤੱਕ ਪਿੰਡ ਰਾਣਵਾਂ ਵਿਖੇ ਜਾਰੀ ਰਹੇਗਾ, ਪ੍ਰਸ਼ਾਸਨ ਸਰੌਦ ਵਾਲੀ ਜ਼ਮੀਨ ਵਿੱਚੋਂ ਮਸ਼ੀਨਰੀ ਅਤੇ ਪੁਲੀਸ ਹਟਾਏਗਾ, ਬੈਠਕ ਵਿੱਚ ਪਿੰਡ ਸਰੌਦ ਦੇ ਬੀਬੀ ਅਮਰਜੀਤ ਕੌਰ ਫਲੌਂਡ, ਰਣਜੀਤ ਸਿੰਘ, ਮਨਜੀਤ ਸਿੰਘ ਅਤੇ ਚਰਨਜੀਤ ਸਿੰਘ ਦੇ ਪਰਿਵਾਰਾਂ ਦੇ ਜ਼ਮੀਨੀ ਵਿਵਾਦ ਨੂੰ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਗਿਆ ਹੈ। ਐਕੁਆਇਰ ਜ਼ਮੀਨਾਂ ਸਬੰਧੀ ਪਿੰਡ ਸਰੌਦ, ਰਾਣਵਾਂ ਅਤੇ ਹਥੋਆ ਨਾਲ ਸਬੰਧਤ ਬਾਕੀ ਮਸਲੇ ਅਗਲੀਆਂ ਬੈਠਕਾਂ ‘ਚ ਵਿਚਾਰੇ ਜਾਣਗੇ। ਬੈਠਕ ਵਿੱਚ ਕਿਸਾਨਾਂ ਵੱਲੋਂ ਯੂਨੀਅਨ ਦੇ ‌ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜਨਰਲ ਸਕੱਤਰ ਕੇਵਲ ਸਿੰਘ ਭੜੀ ਅਤੇ ਕਿਸਾਨ ਆਗੂ ਰਵਿੰਦਰ ਸਿੰਘ ਕਾਸਮਪੁਰ ਸ਼ਾਮਲ ਹੋਏ।

Advertisement

ਕਿਰਤੀ ਕਿਸਾਨ ਯੂਨੀਅਨ ਨੇ ਸਰਕਾਰ ਦਾ ਪੁਤਲਾ ਫੂਕਿਆ

ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਲਈ ਪੰਜਾਬ ਸਰਕਾਰ ਵੱਲੋਂ ਪੁਲੀਸ ਦੇ ਜ਼ੋਰ ਕਿਸਾਨਾਂ ਦੀਆਂ ਜ਼ਮੀਨਾਂ ਦਾ ਧੱਕੇ ਨਾਲ ਕਬਜ਼ਾ ਲੈਣ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਅਤੇ ਬਲਾਕ ਮਾਨ ਸਿੰਘ ਸੱਦੋਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵਿਕਾਸ ਦੇ ਨਾਮ ’ਤੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਲੈ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਹਿੰਦ-ਸਹਿਣਾ ਐਕਸਪ੍ਰੈਸਵੇਅ ਤੋਂ ਪ੍ਰਭਾਵਿਤ ਕਿਸਾਨਾਂ ਨਾਲ ਕਿਸੇ ਕਿਸਮ ਦਾ ਧੱਕਾ ਹੋਇਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

Advertisement
Advertisement