ਮਾਲਦੀਵ ਤੋਂ ਭਾਰਤੀ ਫੌਜੀਆਂ ਦੀ ਵਾਪਸੀ ਲਈ ਮੀਟਿੰਗ
07:01 AM May 04, 2024 IST
Advertisement
ਨਵੀਂ ਦਿੱਲੀ, 3 ਮਈ
ਭਾਰਤ ਤੇ ਮਾਲਦੀਵਜ਼ ਨੇ ਟਾਪੂਨੁਮਾ ਮੁਲਕ ਵਿਚੋਂ ਭਾਰਤੀ ਫੌਜਾਂ ਵਾਪਸ ਸੱਦਣ ਦੇ ਚੱਲ ਰਹੇ ਅਮਲ ’ਤੇ ਅੱਜ ਨਜ਼ਰਸਾਨੀ ਕੀਤੀ। ਮਾਲੇ ਨੇ ਕਿਹਾ ਕਿ ਨਵੀਂ ਦਿੱਲੀ ਆਪਣੀਆਂ ਫੌਜਾਂ ਵਾਪਸ ਸੱਦਣ ਦਾ ਅਮਲ 10 ਮਈ ਤੱਕ ਪੂਰਾ ਕਰ ਲਏਗਾ। ਦੋਵਾਂ ਧਿਰਾਂ ਨੇ ਦੁਵੱਲੇ ਉੱਚ ਪੱਧਰੀ ਸਮੂਹ ਦੀ ਅੱਜ ਦਿੱਲੀ ਵਿਚ ਚੌਥੀ ਬੈਠਕ ਕੀਤੀ। ਭਾਰਤ ਹਿੰਦ ਮਹਾਸਾਗਰ ਦੀਪ ਸਮੂਹ ਵਿਚ ਤਿੰਨ ਏਵੀਏਸ਼ਨ ਪਲੈਟਫਾਰਮ ਚਲਾਉਂਦੇ ਆਪਣੇ ਫੌਜੀਆਂ ਵਿਚੋੋਂ ਕੁਝ ਨੂੰ ਪਹਿਲਾਂ ਹੀ ਵਾਪਸ ਸੱਦ ਚੁੱਕਾ ਹੈ। ਭਾਰਤੀ ਫੌਜੀ ਅਮਲੇ ਨੂੰ ਸਿਵਲੀਅਨ ਤਕਨੀਕੀ ਮਾਹਿਰਾਂ ਨਾਲ ਬਦਲਿਆ ਗਿਆ ਹੈ। ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਭਾਰਤ ਨੂੰ 10 ਮਈ ਤੱਕ ਆਪਣੇ ਫੌਜੀ ਟਾਪੂਨੁਮਾ ਮੁਲਕ ਵਿਚੋਂ ਹਟਾਉਣ ਲਈ ਕਿਹਾ ਸੀ। -ਪੀਟੀਆਈ
Advertisement
Advertisement