ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਧਾਨ ਮੰਤਰੀ ਮੋਦੀ ਅਤੇ ਭੂਟਾਨ ਦੇ ਮਹਾਰਾਜਾ ਵਾਂਗਚੁਕ ਵੱਲੋਂ ਮੁਲਾਕਾਤ

06:27 AM Dec 06, 2024 IST
ਨਵੀਂ ਦਿੱਲੀ ਵਿੱਚ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗੇਲ ਵਾਂਗਚੁਕ ਨਾਲ ਮੁਲਾਕਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 5 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭੂਟਾਨ ਦੇ ਮਹਾਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਸਾਰੇ ਖਿੱਤਿਆਂ ਵਿੱਚ ਦੋਵਾਂ ਮੁਲਕਾਂ ਦੀ ਮਿਸਾਲੀ ਸਾਂਝੇਦਾਰੀ ਵਧਾਉਣ ਦਾ ਅਹਿਦ ਲਿਆ। ਸ੍ਰੀ ਮੋਦੀ ਨੇ ਭਾਰਤ ਵੱਲੋਂ ਹਿਮਾਲਿਆਈ ਖਿੱਤੇ ਦੇ ਆਰਥਿਕ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਹੁਰਾਇਆ। ਸ੍ਰੀ ਵਾਂਗਚੁਕ ਵੱਲੋਂ ਇੱਥੇ ਆਪਣੇ ਦੋ ਰੋਜ਼ਾ ਦੌਰੇ ਮੌਕੇ ਪੁੱਜਣ ਤੋਂ ਕੁਝ ਸਮੇਂ ਬਾਅਦ ਹੀ ਦੋਵਾਂ ਆਗੂਆਂ ਨੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ’ਤੇ ਜ਼ੋਰ ਦਿੱਤਾ, ਜਿਨ੍ਹਾਂ ’ਚ ਕਲੀਨ ਐਨਰਜੀ ਸਬੰਧੀ ਸਾਂਝੇਦਾਰੀ, ਵਪਾਰ ਤੇ ਨਿਵੇਸ਼, ਪੁਲਾੜ ਤੇ ਤਕਨਾਲੋਜੀ ਸ਼ਾਮਲ ਹਨ। ਦੋਵਾਂ ਮੁਲਕਾਂ ਦੇ ਆਗੂਆਂ ਨੇ ‘ਗੇਲੇਫੂ ਮਾਈਂਡਫੁਲਨੈੱਸ ਸਿਟੀ’ ਦੇ ਉੱਦਮ ਸਬੰਧੀ ਵਿਚਾਰ ਸਾਂਝੇ ਕੀਤੇ ਜੋ ਸ੍ਰੀ ਵਾਂਗਚੁਕ ਦਾ ਖ਼ਾਸ ਪ੍ਰਾਜੈਕਟ ਹੈ, ਜਿਸ ਨਾਲ ਜਿੱਥੇ ਭੂਟਾਨ ਦੇ ਵਿਕਾਸ ’ਚ ਸਹਾਇਤਾ ਮਿਲੇਗੀ, ਉੱਥੇ ਭਾਰਤ ਵਿੱਚ ਸਾਂਝੇ ਸਰਹੱਦੀ ਇਲਾਕਿਆਂ ਨਾਲ ਸਬੰਧ ਮਜ਼ਬੂਤ ਕਰਨ ’ਚ ਵੀ ਮਦਦ ਮਿਲੇਗੀ। ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਭੂਟਾਨ ਦੇ ਮਹਾਰਾਜਾ ਸ੍ਰੀ ਵਾਂਗਚੁਕ ਦਾ ਸਥਾਨਕ ਹਵਾਈ ਅੱਡੇ ’ਤੇ ਸਵਾਗਤ ਕੀਤਾ ਗਿਆ। ਮਹਾਰਾਜਾ ਸ੍ਰੀ ਵਾਂਗਚੁਕ ਨਾਲ ਉਨ੍ਹਾਂ ਦੀ ਪਤਨੀ ਮਹਾਰਾਣੀ ਜੈਟਸਨ ਪੇਮਾ ਵਾਂਗਚੁਕ ਤੇ ਭੂਟਾਨ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਪੁੱਜੇ ਹਨ। ਦੁਵੱਲੀ ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦੋਵਾਂ ਦੇ ਆਦਰ ’ਚ ਦੁਪਹਿਰ ਦਾ ਭੋਜਨ ਵੀ ਦਿੱਤਾ। ਦੋਵਾਂ ਆਗੂਆਂ ਨੇ ਸਾਰੇ ਖੇਤਰਾਂ ਵਿੱਚ ਮਿਸਾਲੀ ਸਾਂਝੇਦਾਰੀ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਭੂਟਾਨ ਦੇ ਆਰਥਿਕ ਵਿਕਾਸ ਪ੍ਰਤੀ ਆਪਣੀ ਮਜ਼ਬੂਤ ਵਚਨਬੱਧਤਾ ਦਹੁਰਾਈ ਤੇ 13ਵੀਂ ਪੰਜ ਸਾਲਾ ਯੋਜਨਾ ’ਚ ਭੂਟਾਨ ਲਈ ਭਾਰਤ ਵੱਲੋਂ ਦਿੱਤੀ ਜਾਂਦੀ ਸਹਾਇਤਾ ਦੁੱਗਣੀ ਕਰਨ ’ਤੇ ਜ਼ੋਰ ਦਿੱਤਾ।
ਭੂਟਾਨ ਦੇ ਮਹਾਰਾਜਾ ਸ੍ਰੀ ਵਾਂਗਚੁਕ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੇ ਲੋਕਾਂ ਦਾ ਭੂਟਾਨ ਲਈ ਦਿੱਤੀ ਜਾ ਰਹੀ ਮਦਦ ਲਈ ਧੰਨਵਾਦ ਕੀਤਾ। -ਪੀਟੀਆਈ

Advertisement

Advertisement