ਦੁਬਈ ’ਚ ਨਵਾਜ਼ ਸ਼ਰੀਫ਼ ਅਤੇ ਆਸਿਫ ਜ਼ਰਦਾਰੀ ਵਿਚਾਲੇ ਮੁਲਾਕਾਤ
07:43 PM Jun 29, 2023 IST
ਇਸਲਾਮਾਬਾਦ, 27 ਜੂਨ
Advertisement
ਮੁਲਕ ਵਿੱਚ ਅਗਲੀਆਂ ਆਮ ਚੋਣਾਂ ਬਾਰੇ ਮਸ਼ਵਰਾ ਕਰਨ ਲਈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਸਾਬਕਾ ਰਾਸ਼ਟਰਪਤੀ ਆਸਿਫ ਜ਼ਰਦਾਰੀ ਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਮੁਲਾਕਾਤ ਹੋਈ। ‘ਡਾਅਨ ਨਿਊਜ਼’ ਦੀ ਖ਼ਬਰ ਮੁਤਾਬਿਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐਨ) ਦੇ ਸੁਪਰੀਮੋ ਨਵਾਜ਼ ਸ਼ਰੀਫ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਚੇਅਰਮੈਨ ਜ਼ਰਦਾਰੀ ਵਿਚਾਲੇ ਮੁਲਾਕਾਤ ਦੁਬਈ ਵਿੱਚ ਸੋਮਵਾਰ ਦੁਪਹਿਰ ਨੂੰ ਹੋਈ। ਮੀਟਿੰਗ ਵਿੱਚ ‘ਨਿਗਰਾਨ ਪ੍ਰਬੰਧ’ ਲਈ ਨਾਵਾਂ ਨੂੰ ਅੰਤਿਮ ਰੂਪ ਦੇਣ ਅਤੇ ਅਗਲੀਆਂ ਚੋਣਾਂ ਜਿੱਤਣ ਮਗਰੋਂ ਕਿਸ ਨੂੰ ਕਿਹੜਾ ਅਹਿਮ ਅਹੁਦਾ ਮਿਲੇਗਾ, ‘ਤੇ ਸਹਿਮਤੀ ਬਣਾਉਣ ਲਈ ਵਿਚਾਰ ਚਰਚਾ ਹੋਈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਪਾਰਟੀਆਂ ਸੱਤਾਧਾਰੀ ਗੱਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀਡੀਐਮ) ਵਿੱਚ ਭਾਈਵਾਲ ਹਨ। ਖ਼ਬਰ ਵਿੱਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ,’ਅਗਲੀਆਂ ਚੋਣਾਂ ਬਾਰੇ ਬਣੀ ਖੜੋਤ ਛੇਤੀ ਹੀ ਟੁੱਟਣ ਦੀ ਆਸ ਹੈ। -ਪੀਟੀਆਈ
Advertisement
Advertisement