ਪਿੰਡ ਲਖਮੜੀ ’ਚ ਮੇਲੇ ਦੀਆਂ ਤਿਆਰੀਆਂ ਬਾਰੇ ਮੀਟਿੰਗ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਅਕਤੂਬਰ
ਪਿੰਡ ਲਖਮੜੀ ਵਿਚ ਮੀਰ ਬਾਬਾ ਪੀਰ ਦੀ ਦਰਗਾਹ ’ਤੇ ਦੋ ਰੋਜ਼ਾ ਇਤਿਹਾਸਕ ਮੇਲਾ 22 ਤੇ 23 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਪ੍ਰਬੰਧਾਂ ਬਾਰੇ ਪੁਲੀਸ ਕਪਤਾਨ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਲਖਮੜੀ ਵਿਚ ਮੀਰ ਬਾਬਾ ਪੀਰ ਦੀ ਦਰਗਾਹ ’ਤੇ ਮੇਲੇ ਵਿੱਚ ਹਰ ਸਾਲ ਭਾਰੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ ਜਿਸ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਕਿਹਾ ਕਿ ਹਰਿਆਣਵੀ ਸਾਂਗ, ਕੁਸ਼ਤੀ, ਮਹਿਲਾ ਕਬੱਡੀ ਤੇ ਪੰਜਾਬੀ ਗਾਇਕਾਂ ਵਲੋਂ ਰੰਗਾਂਰੰਗ ਪੇਸ਼ਕਾਰੀਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪੁਲੀਸ ਕਪਤਾਨ ਪਿੰਡ ਲਖਮੜੀ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਇਸ ਮੇਲੇ ਨਾਲ ਕਾਫੀ ਲਗਾਅ ਹੈ ਤੇ ਉਹ ਹਰ ਸਾਲ ਇਸ ਮੇਲੇ ਵਿਚ ਹਰ ਪਖੋਂ ਹਿੱਸਾ ਲੈਣ ਲਈ ਉਤਸ਼ਾਹਿਤ ਹੁੰਦੇ ਹਨ। ਇਸ ਮੌਕੇ ਸ਼ਮਸ਼ੇਰ ਜੀਤ ਸਿੰਘ ਵਿਰਕ, ਸਰਪੰਚ ਸਤਪਾਲ ਸਿੰਘ, ਜਸਵਿੰਦਰ ਢਿਲੋਂ, ਨਿਰਭੈ ਸੰਧੂ, ਸੰਜੀਵ ਪ੍ਰਧਾਨ, ਜਗਦੀਸ਼ ਪ੍ਰਧਾਨ, ਸੁਰਜੀਤ ਕਸ਼ਯਪ, ਰਾਜਾ ਵਿਰਕ, ਗੁਰਮੇਜ ਸਿੰਘ ਵਿਰਕ, ਮੇਹਰ ਸਿੰਘ ਫੌਜੀ, ਜਤਿੰਦਰ ਜਿੰਦਲ, ਸ਼ਿਵ ਕੁਮਾਰ ਸੈਣੀ, ਸ਼ਿਵ ਕੁਮਾਰ ਸੈਣੀ, ਸ਼ਿਵਚਰਣ ਸਿੰਘ, ਸੁਰਜੀਤ ਸੈਣੀ, ਬਾਬੂ ਸਿੰਘ, ਰੂਲਦਾ ਰਾਮ ਕਸ਼ਯਪ, ਬੰਸਲ ਚਹਿਲ ਤੇ ਗੁਰਦਿਆਨ ਸਿੰਘ ਆਦਿ ਮੌਜੂਦ ਸਨ।