ਮੇਰਠ: ਨੌਜਵਾਨ ਨੇ ਮੁਟਿਆਰ ਨੂੰ ਘਰ ਜਾ ਕੇ ਗੋਲੀ ਮਾਰਨ ਬਾਅਦ ਖ਼ੁਦਕੁਸ਼ੀ ਕੀਤੀ
11:55 AM Jun 17, 2024 IST
Advertisement
ਮੇਰਠ (ਉੱਤਰ ਪ੍ਰਦੇਸ਼), 17 ਜੂਨ
ਜ਼ਿਲ੍ਹੇ ਦੇ ਪਿੰਡ ਪੰਜਗਾਂਵ ਪੱਤੀ ਅਮਰ ਸਿੰਘ ਵਿੱਚ ਨੌਜਵਾਨ ਨੇ ਲੜਕੀ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ ਤੇ ਫਿਰ ਖ਼ੁਦ ਨੂੰ ਗੋਲੀ ਮਾਰ ਲਈ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਂ ਮਨੀਸ਼ (25) ਹੈ, ਜਦਕਿ ਲੜਕੀ ਦਾ ਨਾਂ ਵਿਧੀ (21) ਹੈ, ਜੋ ਨੌਜਵਾਨ ਦੇ ਗੁਆਂਢ 'ਚ ਰਹਿੰਦੀ ਸੀ। ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਹਾਲ ਹੀ 'ਚ ਉਸ ਦਾ ਵਿਆਹ ਕਿਤੇ ਹੋਰ ਤੈਅ ਕੀਤਾ ਸੀ ਪਰ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ।
Advertisement
Advertisement