ਵਿਰਾਸਤ ਸਾਂਝੀ ਉਤਸਵ ਦੌਰਾਨ ਹਿਸਾਰ ਦੀ ਮੀਨਾਕਸ਼ੀ ਅੱਵਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਅਕਤੂਬਰ
ਦੋ ਅਕਤੂਬਰ ਤੋਂ ਸ਼ੁਰੂ ਹੋਏ ਵਿਰਾਸਤ ਸਾਂਝੀ ਉਤਸਵ-2024 ਦੇ ਸਮਾਪਤੀ ਮੌਕੇ ਵਿਰਾਸਤ ਹੈਰੀਟੇਜ ਪਿੰਡ ਕੁਰੂਕਸ਼ੇਤਰ ਵਿੱਚ ਸਾਂਝੀ ਉਤਸਵ ਸਮਾਪਤੀ ਸਮਾਰੋਹ ਮਨਾਇਆ ਗਿਆ। ਇਸ ਸਾਂਝੀ ਉਤਸਵ ਵਿੱਚ 100 ਤੋਂ ਵੱਧ ਔਰਤਾਂ ਨੇ ਸਾਂਝੀ ਮੁਕਾਬਲੇ ਵਿੱਚ ਹਿੱਸਾ ਲਈ ਰਜਿਸਟ੍ਰੇਸ਼ਨ ਕਰਵਾਈ।
ਨੌਂ ਦਿਨਾਂ ਤੱਕ ਚੱਲਣ ਵਾਲੇ ਸਾਂਝੀ ਮੇਲੇ ਵਿੱਚ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੇ ਸਾਂਝੀ ਰਾਹੀਂ ਲੋਕ ਸੱਭਿਆਚਾਰ ਦੇ ਦਰਸ਼ਨ ਕੀਤੇ। ਵਿਰਾਸਤ ਸਾਂਝ ਉਤਸਵ ਦੇ ਕੋਆਰਡੀਨੇਟਰ ਡਾ. ਮਹਾਸਿੰਘ ਪੂਨੀਆ ਨੇ ਦੱਸਿਆ ਕਿ ਲੁਪਤ ਹੋ ਰਹੀ ਲੋਕ ਕਲਾ ਸਾਂਝੀ ਨੂੰ ਬਚਾਉਣ ਲਈ ਵਿਰਾਸਤੀ ਕਲਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਸਾਂਝੀ ਸਰਪ੍ਰਸਤੀ ਹੇਠ ਵਿਰਾਸਤ ਸਾਂਝੀ ਉਤਸਵ ਕਰਵਾਇਆ ਗਿਆ।
ਇਸ ਵਿੱਚ ਲਗਪਗ ਡੇਢ ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ। ਇਸ ਮੌਕੇ ਇਨਾਮ ਵੰਡੇ ਗਏ। ਇਨਾਮੀ ਰਾਸ਼ੀ ਹਰਿਆਣਾ ਕਲਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹਿਸਾਰ ਤੋਂ ਮੀਨਾਕਸ਼ੀ ਨੂੰ 51 ਹਜ਼ਾਰ ਰੁਪਏ, ਪਲਵਲ ਦੀ ਰਾਧਾ ਰਾਣੀ ਨੂੰ 31, ਕਰਨਾਲ ਦੀ ਸੀਤਾ ਦੇਵੀ ਨੂੰ 21, ਪਿੰਡ ਹਬਾਨਾ ਦੀ ਸੁਖਵਿੰਦਰ ਕੌਰ ਨੂੰ 11 ਹਜ਼ਾਰ ਰੁਪਏ ਦਿੱਤੇ ਗਏ ਹਨ। ਸਰਾਏ ਸੁੱਖੀ ਕੁਰੂਕਸ਼ੇਤਰ ਤੋਂ ਰਜਨੀਸ਼ ਕੌਰ ਨੂੰ 31 ਹਜ਼ਾਰ, ਸਾਂਝੀ ਮੁਕਾਬਲੇ ਵਿੱਚ ਪੰਜ ਪ੍ਰਤੀਯੋਗੀਆਂ ਸਮਿਤਾ ਰਾਜ, ਅੰਸ਼ੂ, ਰੇਖਾ, ਕੁਸੁਮ, ਮੁਸਕਾਨ ਨੇ 21 ਸੌ ਦੇ ਇਨਾਮ ਜਿੱਤੇ। ਬਾਰਾਂ ਪ੍ਰਤੀਯੋਗੀਆਂ ਡਿੰਪਲ, ਵੈਸ਼ਾਲੀ, ਸੀਮਾ, ਸੁਨੀਤਾ ਦੇਵੀ, ਇਸ਼ੀਕਾ, ਆਂਚਲ, ਸਰੋਜ ਦੇਵੀ, ਸੁਦੇਸ਼, ਰਾਣੀ, ਜੋਤੀ ਜੈਨ, ਨੇਹਾ, ਅਨੀਤਾ ਨੂੰ 1100 ਰੁਪਏ ਦੇ ਇਨਾਮ ਵੰਡੇ ਗਏ|
25 ਫੁੱਟ ਉੱਚੀ ਸਾਂਝੀ ਬਣਾਉਣ ਵਾਲੇ ਦਾ ਸਨਮਾਨ
ਵਿਰਾਸਤ ਸਾਂਝੀ ਉਤਸਵ ਵਿੱਚ 500 ਵਰਗ ਫੁੱਟ ਦੀ 25 ਫੁੱਟ ਉੱਚੀ ਅਤੇ 20 ਫੁੱਟ ਚੌੜੀ ਦੁਨੀਆਂ ਦੀ ਸਭ ਤੋਂ ਵੱਡੀ ਸਾਂਝੀ ਬਣਾਉਣ ਵਾਲੇ ਜੀਂਦ ਜ਼ਿਲ੍ਹੇ ਦੇ ਪਿੰਡ ਦਿਘਾਨਾ ਦੇ ਕਲਾਕਾਰ ਗੌਤਮ ਸਤਿਆਰਾਜ ਨੂੰ 21 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਪਿਛਲੇ ਸਾਲ ਕਲਾਕਾਰ ਗੌਤਮ ਨੇ ਵਿਰਾਸਤ ਵਿੱਚ 20 ਫੁੱਟ ਦੀ ਸਾਂਝੀ ਬਣਾਈ ਸੀ। ਇਸ ਸਾਲ ਉਸ ਨੇ ਆਪਣਾ ਹੀ ਰਿਕਾਰਡ ਤੋੜਦਿਆਂ 25 ਫੁੱਟ ਦੀ ਸਾਂਝੀ ਬਣਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ