For the best experience, open
https://m.punjabitribuneonline.com
on your mobile browser.
Advertisement

ਤਰਨ ਤਾਰਨ ਦੇ ਸਿਵਲ ਹਸਪਤਾਲ ’ਚ ਕਾਲਾ ਪੀਲੀਆ ਦੀ ਦਵਾਈ ਮੁੱਕੀ

09:45 AM Feb 11, 2024 IST
ਤਰਨ ਤਾਰਨ ਦੇ ਸਿਵਲ ਹਸਪਤਾਲ ’ਚ ਕਾਲਾ ਪੀਲੀਆ ਦੀ ਦਵਾਈ ਮੁੱਕੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 10 ਫਰਵਰੀ
ਤਰਨ ਤਾਰਨ ਦੇ ਜ਼ਿਲ੍ਹਾ ਪੱਧਰ ਦੇ ਸਿਵਲ ਹਸਪਤਾਲ ਵਿੱਚ ਬੀਤੇ ਚਾਰ ਮਹੀਨਿਆਂ ਤੋਂ ਕਾਲਾਪੀਲੀਆ ਦੀ ਦਵਾਈ ਦੇ ਉਪਲਬਧ ਨਾ ਹੋਣ ਕਰਕੇ ਇਸ ਖਤਰਨਾਕ ਬਿਮਾਰੀ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਚ ਪ੍ਰੇਸ਼ਾਨੀ ਹੈ| ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਖਤਰਨਾਕ ਬਿਮਾਰੀ ਦੀ ਦਵਾਈ ਨਾ ਹੋਣ ਕਰਕੇ ਮਰੀਜ਼ਾਂ ਨੂੰ ਆ ਰਹੀ ਪਰੇਸ਼ਾਨੀ ਤੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਗਾਤਾਰ ਜਾਣੂ ਕਰਵਾਇਆ ਜਾ ਰਿਹਾ ਹੈ|
ਜ਼ਿਲ੍ਹਾ ਅਧਿਕਾਰੀਆਂ ਦੱਸਿਆ ਕਿ ਜ਼ਿਲ੍ਹਾ ਭਰ ਦੇ ਮਰੀਜਾਂ ਨੂੰ ਇਸ ਬਿਮਾਰੀ ਦੀ ਦਵਾਈ ਲੈਣ ਲਈ ਤਰਨ ਤਾਰਨ ਦੇ ਹੀ ਹਸਪਤਾਲ ਆਉਣਾ ਪੈਂਦਾ ਹੈ ਜਿਸ ਕਰਕੇ ਦੂਰ ਦੁਰੇਡੇ ਤੋਂ ਦਵਾਈ ਲੈਣ ਵਾਲੇ ਮਰੀਜਾਂ ਨੂੰ ਆਉਣ-ਜਾਣ ਦੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਦੱਸਿਆ ਕਿ ਇਸ ਬਿਮਾਰੀ ਦੇ ਜ਼ਿਲ੍ਹੇ ਅੰਦਰ ਕੁੱਲ 321 ਮਰੀਜ਼ ਹਨ ਜਿਹੜੇ ਚਾਰ ਮਹੀਨਿਆਂ ਤੋਂ ਦਵਾਈ ਨਾ ਮਿਲਣ ਕਰਕੇ ਪਰੇਸ਼ਾਨ ਚਲ ਰਹੇ ਹਨ|

Advertisement

ਦਵਾਈ ਭੇਜੀ ਗਈ: ਡਾਇਰੈਕਟਰ

ਜ਼ਿਲ੍ਹੇ ਦੇ ਇਕ ਸਮਾਜ ਸੇਵੀ ਤੇ ਪਿੰਡ ਪਲਾਸੌਰ ਦੇ ਸਾਬਕ ਸਰਪੰਚ ਗੁਰਭੇਜ ਸਿੰਘ ਨੇ ਕਿਹਾ ਕਿ ਇਸ ਦਵਾਈ ਦੀ ਘਾਟ ਪਹਿਲੀ ਵਾਰ ਨਹੀਂ ਆਈ ਹੈ| ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਇਸ ਮੁਸ਼ਕਲ ਬਾਰੇ ਉਹ ਕਈ ਵਾਰ ਜਿਲ੍ਹਾ ਪ੍ਰਸ਼ਾਸ਼ਨ ਨੂੰ ਮਿਲ ਚੁੱਕੇ ਹਨ| ਸੰਪਰਕ ਕਰਨ ’ਤੇ ਡਾ. ਆਦਰਸ਼ਪਾਲ ਕੌਰ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਲਈ ਦਵਾਈ ਨਾਲ ਲੱਦ ਕੇ ਇਕ ਟਰੱਕ ਭੇਜ ਦਿੱਤਾ ਹੈ ਜਿਹੜਾ ਭਲਕੇ ਐਤਵਾਰ ਨੂੰ ਪਹੁੰਚ ਜਾਵੇਗਾ|

Advertisement
Author Image

Advertisement
Advertisement
×