ਨਸ਼ੀਲੀਆਂ ਗੋਲੀਆਂ ਮਿਲਣ ’ਤੇ ਮੈਡੀਕਲ ਸਟੋਰ ਸੀਲ
10:24 AM Oct 26, 2024 IST
ਪੱਤਰ ਪ੍ਰੇਰਕ
ਕਾਲਾਂਵਾਲੀ, 25 ਅਕਤੂਬਰ
ਜ਼ਿਲ੍ਹਾ ਡਰੱਗ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਪਿੰਡ ਬੜਾਗੁੜ੍ਹਾ ਦੇ ਇੱਕ ਮੈਡੀਕਲ ਸਟੋਰ ਵਿੱਚੋਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਪੁਲੀਸ ਨੂੰ ਸੂਚਨਾ ਮਿਲ ਰਹੀ ਸੀ ਕਿ ਉਕਤ ਮੈਡੀਕਲ ਸਟੋਰ ਤੋਂ ਕੁਝ ਨੌਜਵਾਨ ਦਵਾਈਆਂ ਲੈ ਕੇ ਨਸ਼ਾ ਕਰਨ ਲਈ ਵਰਤ ਰਹੇ ਹਨ। ਉਪਰੋਕਤ ਸੂਚਨਾ ਮਿਲਣ ’ਤੇ ਥਾਣਾ ਬੜਾਗੁੜ੍ਹਾ ਪੁਲੀਸ ਨੇ ਡਰੱਗ ਕੰਟਰੋਲਰ ਕੇਸ਼ਵ ਵਸ਼ਿਸ਼ਟ ਦੇ ਨਾਲ ਉਕਤ ਮੈਡੀਕੋਜ ਸਟੋਰ ’ਤੇ ਛਾਪਾ ਮਾਰਿਆ ਅਤੇ ਬੇਨਿਯਮੀਆਂ ਪਾਏ ਜਾਣ ’ਤੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ। ਪੁਲੀਸ ਸੁਪਰਡੈਂਟ ਵਿਕਰਾਂਤ ਭੂਸ਼ਣ ਨੇ ਸਾਰੇ ਥਾਣਿਆਂ ਅਤੇ ਹੋਰ ਯੂਨਿਟ ਇੰਚਾਰਜਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਖੂਫੀਆ ਤੰਤਰ ਨੂੰ ਮਜ਼ਬੂਤ ਕਰਨ ਅਤੇ ਮੈਡੀਕਲ ਸਟੋਰਾਂ ’ਤੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ।
Advertisement
Advertisement