ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਡੀਕਲ ਸਟੋਰ ਮਾਲਕ ਦੀ ਕੋਠੀ ਸੀਲ

09:32 AM Jun 30, 2024 IST
ਕੋਠੀ ਨੂੰ ਸੀਲ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਚਾਨਾ

ਜਸਬੀਰ ਸਿੰਘ ਚਾਨਾ
ਫਗਵਾੜਾ, 29 ਜੂਨ
ਇੱਥੋਂ ਦੀ ਪੁਲੀਸ ਨੇ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪਰਮਜੀਤ ਸਿੰਘ ਉਰਫ਼ ਡਾ. ਮਹਿੰਮੀ ਵਾਸੀ ਗੁਰੂ ਨਾਨਕ ਐਨਕਲੇਵ ਬਾਬਾ ਗਧੀਆ ਦੀ ਕੋਠੀ ਸੀਲ ਕਰ ਦਿੱਤੀ ਹੈ। ਐੱਸਐੱਸਪੀ ਵਤਸਲਾ ਗੁਪਤਾ ਤੇ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਬਾਬਾ ਗਧੀਆ ’ਚ ਮੌਕੇ ’ਤੇ ਪੁੱਜ ਕੇ ਇਸ ਕੋਠੀ ਨੂੰ ਸੀਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਕੋਠੀ ਉਸ ਦੀ ਪਤਨੀ ਸ਼ਰਨਜੀਤ ਕੌਰ ਦੇ ਨਾਮ ’ਤੇ ਸੀ ਜੋ ਆਪਣੀ ਬਣਾਈ ਕੋਠੀ ਦੀ ਆਮਦਨ ਦੇ ਸਾਧਨ ਪੇਸ਼ ਨਹੀਂ ਕਰ ਸਕੀ। ਉਨ੍ਹਾਂ ਦੱਸਿਆ ਕਿ ਪਰਮਜੀਤ ਖਿਲਾਫ਼ 2022 ’ਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਹੋਇਆ ਸੀ ਇਸ ਮੌਕੇ ਇਨ੍ਹਾਂ ਪਾਸੋਂ 1,01,24000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ ਜਿਸ ਨੂੰ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਦੇ ਹੁਕਮਾਂ ਤਹਿਤ ਜ਼ਬਤ ਕਰਕੇ ਫ੍ਰੀਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਰਾਸ਼ੀ ਉਸ ਨੂੰ ਨਹੀਂ ਮਿਲ ਸਕੇਗੀ ਤੇ ਇਹ ਪ੍ਰਾਪਰਟੀ ਹੁਣ ਖਰੀਦੀ ਜਾਂ ਵੇਚੀ ਨਹੀਂ ਜਾ ਸਕਦੀ।

Advertisement

Advertisement
Advertisement