For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਪ੍ਰੈਕਟੀਸ਼ਨਰ ਰਾਜਸੀ ਪਾਰਟੀਆਂ ਨੂੰ ਪੁੱਛਣਗੇ ਸਵਾਲ

11:37 AM Apr 21, 2024 IST
ਮੈਡੀਕਲ ਪ੍ਰੈਕਟੀਸ਼ਨਰ ਰਾਜਸੀ ਪਾਰਟੀਆਂ ਨੂੰ ਪੁੱਛਣਗੇ ਸਵਾਲ
ਡੈਲੀਗੇਟ ਇਜਲਾਸ ਦੌਰਾਨ ਚੁਣੇ ਗਏ ਅਹੁਦੇਦਾਰ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 20 ਅਪਰੈਲ
ਮੈਡੀਕਲ ਪੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਜ਼ਿਲ੍ਹਾ ਮੁਹਾਲੀ ਦਾ ਡੈਲੀਗੇਟ ਇਜਲਾਸ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਦੀ ਅਗਵਾਈ ਹੇਠ ਗਿਆਨ ਸਾਗਰ ਹਸਪਤਾਲ ਵਿੱਚ ਹੋਇਆ। ਇਸ ਮੌਕੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਆਨੰਦ ਵਾਲੀਆ ਵੀ ਪਹੁੰਚੇ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੀ ਵੱਡੀ ਗਿਣਤੀ ਵਿਚ ਪੇਂਡੂ ਵਸੋਂ ਨੂੰ ਦਿਨ-ਰਾਤ ਮੁਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਕੇ ਪ੍ਰੈਕਟਿਸ ਕਰਨ ਦੀ ਖੁੱਲ੍ਹ ਦੇਣ ਦੀ ਉਨ੍ਹਾਂ ਦੀ ਮੰਗ ਨਾਲ ਸਹਿਮਤੀ ਪ੍ਰਗਟ ਕੀਤੀ ਜਾਂਦੀ ਹੈ ਪਰ ਸੱਤਾ ’ਚ ਆਉਂਦਿਆਂ ਹੀ ਵਾਅਦਾਖ਼ਿਲਾਫ਼ੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਪ੍ਰਤੀ ਹਰ ਪਾਰਟੀ ਤੇ ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਹੋ ਸੂਬਾ ਪੱਧਰ ’ਤੇ ਇਹ ਫੈਸਲਾ ਕੀਤਾ ਹੈ ਕਿ ਹੁਣ ਜਦੋਂ ਸਿਆਸੀ ਪਾਰਟੀਆਂ ਵੋਟਾਂ ਮੰਗਣ ਆਉਣਗੀਆਂ ਤਾਂ ਵਾਅਦਿਆਂ ਤੇ ਮੰਗਾਂ ਪ੍ਰਤੀ ਜ਼ਾਬਤੇ ਵਿੱਚ ਰਹਿੰਦਿਆਂ ਸਵਾਲ ਪੁੱਛੇ ਜਾਣਗੇ। ਇਸ ਮੌਕੇ ਬਲਾਕ ਮੁਹਾਲੀ, ਡੇਰਾ ਬਸੀ, ਖਰੜ, ਢਕੌਲੀ, ਕੁਰਾਲੀ, ਲਾਲੜੂ, ਬਨੂੜ ਤੇ ਜਗਤਪੁਰਾ ਦੇ ਡੈਲੀਗੇਟ ਸਾਥੀਆਂ ਦੀ ਮੌਜੂਦਗੀ ਵਿੱਚ ਨਿਗਰਾਨ ਕਮੇਟੀ ਵੱਲੋਂ ਕਰਵਾਈ ਚੋਣ ਵਿੱਚ ਸਰਬਸੰਮਤੀ ਨਾਲ ਬਲਵੀਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਬਿਕਰਮ ਦੱਤ ਗੋਇਲ ਨੂੰ ਸਕੱਤਰ, ਸੁਖਵੀਰ ਸਿੰਘ ਨੂੰ ਵਿੱਤ ਸਕੱਤਰ, ਤਰਸੇਮ ਸਿੰਘ ਸੈਣੀ ਨੂੰ ਸਰਪ੍ਰਸਤ, ਸੁਖਦੇਵ ਸਿੰਘ ਨੂੰ ਪ੍ਰੈਸ ਸਕੱਤਰ, ਪਲਜਿੰਦਰ ਸਿੰਘ ਤੇ ਟਹਿਲ ਸਿੰਘ ਸੂਬਾ ਕਮੇਟੀ ਮੈਂਬਰ, ਸੀਨੀਅਰ ਵਾਇਸ ਪ੍ਰਧਾਨ ਅਨੂਪ ਮੇਹਲੀ, ਮੁੱਖ ਸਲਾਹਕਾਰ ਜਸਵੀਰ ਸਿੰਘ, ਸਲਾਹਕਾਰ ਅਮਰਜੀਤ ਕੌਰ ਤੇ ਰੋਸ਼ਨੀ ਦੇਵੀ, ਚੇਅਰਮੈਨ ਕਿਰਪਾਲ ਸਿੰਘ, ਵਾਇਸ ਪ੍ਰਧਾਨ ਰਵਿੰਦਰ ਸਿੰਘ, ਪੀਆਰਓ ਸੁਰਜੀਤ ਸਿੰਘ, ਸਰੋਜ ਅਤੇ ਦਰਸ਼ਨ ਸਿੰਘ ਚੁਣੇ ਗਏ।

Advertisement

Advertisement
Author Image

sukhwinder singh

View all posts

Advertisement
Advertisement
×