For the best experience, open
https://m.punjabitribuneonline.com
on your mobile browser.
Advertisement

ਬਿਨਾਂ ਅਧਿਕਾਰੀਆਂ ਤੋਂ ਚੱਲ ਰਹੇ ਨੇ ਮੈਡੀਕਲ ਕਾਲਜ: ਡਾ. ਬਲਬੀਰ ਸਿੰਘ

07:07 PM Jun 29, 2023 IST
ਬਿਨਾਂ ਅਧਿਕਾਰੀਆਂ ਤੋਂ ਚੱਲ ਰਹੇ ਨੇ ਮੈਡੀਕਲ ਕਾਲਜ  ਡਾ  ਬਲਬੀਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਸ੍ਰੀ ਮੁਕਤਸਰ ਸਾਹਿਬ, 28 ਜੂਨ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਸਿਵਲ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਪਰੰਤ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦਾ ਸਿਹਤ ਖੇਤਰ ਹਸਪਤਾਲਾਂ, ਡਾਕਟਰਾਂ, ਡਾਕਟਰੀ ਉਪਕਰਨਾਂ ਅਤੇ ਸਟਾਫ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੇ ਹੱਲ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਆਮ ਆਦਮੀ ਕਲੀਨਿਕਾਂ ਨਾਲ ਲੋਕਾਂ ਨੂੰ ਕਾਫ਼ੀ ਲਾਭ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਬਿਨਾਂ ਚਾਂਸਲਰ ਤੋਂ ਚੱਲ ਰਹੀ ਹੈ। ਇਸੇ ਤਰ੍ਹਾਂ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ ਵਿੱਚ ਨਾ ਰਜਿਸਟਰਾਰ ਹੈ ਤੇ ਨਾ ਹੀ ਵਾਈਸ ਚਾਂਸਲਰ। ਪੰਜਾਬ ਦੇ ਇਕਲੌਤਾ ਸਰਕਾਰੀ ਕਾਲਜ ਪਟਿਆਲਾ, ਜਿਥੇ ਪੋਸਟ ਗਰੇਜੂਏਸ਼ਨ ਤੇ ਫਾਰਮੇਸੀ ਹੁੰਦੀ ਹੈ, ਉਥੇ ਨਾ ਸਥਾਈ ਸਟਾਫ਼ ਹੈ ਤੇ ਨਾ ਵਾਈਸ ਚਾਂਸਲਰ। ਇਸ ਕਰਕੇ ਸਰਕਾਰ ਦਾ ਸਾਰਾ ਧਿਆਨ ਇਸ ਵੇਲੇ ਖਾਲ੍ਹੀ ਪੋਸਟਾਂ ਭਰਨ ਵੱਲ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਡਾਕਟਰਾਂ ਦੀ ਘਾਟ ਪੂਰਨ ਲਈ ਪ੍ਰਾਈਵੇਟ ਡਾਕਟਰਾਂ ਦਾ ਸਹਿਯੋਗ ਲਿਆ ਜਾਵੇਗਾ, ਪਰ ਛੇਤੀ ਹੀ ਨਵੇਂ ਡਾਕਟਰਾਂ ਤੇ ਸਟਾਫ ਦੀ ਭਰਤੀ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤਹਿਤ ਪਹਿਲੀ ਜੁਲਾਈ ਤੋਂ 550 ਡਾਕਟਰ ਤਾਇਨਾਤ ਕੀਤੇ ਜਾ ਰਹੇ ਹਨ। ਇਸ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਹਾਊਸ ਸਰਜਨ ਵੀ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 24 ਘੰਟੇ ਡਿਊਟੀ ਕਰਨ ਵਾਲੇ ਹਾਊਸ ਸਰਜਨਾਂ ਦਾ ਮਾਣਭੱਤਾ ਵੀ 30 ਹਜ਼ਾਰ ਤੋਂ ਵਧਾ ਕੇ 70 ਹਜ਼ਾਰ ਕਰ ਦਿੱਤਾ ਹੈ। ਇਸ ਤੋਂ ਬਿਨਾਂ ਦੋ ਹਜ਼ਾਰ ਸਿਹਤ ਕਰਮਚਾਰੀ ਵੀ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਮੁਕਤਸਰ ਦੇ ਸਿਵਲ ਹਸਪਤਾਲ ਕੈਂਪਸ ਵਿੱਚ ਕਰੀਬ 9 ਕਰੋੜ ਰੁਪਏ ਨਾਲ ਬਣ ਰਹੇ 30 ਬਿਸਤਰਿਆਂ ਦੇ ਜੱਚਾ-ਬੱਚਾ ਵਾਰਡ ਦੀ ਉਸਾਰੀ ਦਾ ਵੀ ਜਾਇਜ਼ਾ ਲਿਆ।

Advertisement
Tags :
Advertisement
Advertisement
×