ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਿੰਤਪੁਰਨੀ ਮੰਦਰ ’ਚ ਵੱਖ-ਵੱਖ ਰੋਗਾਂ ਦੇ ਮੈਡੀਕਲ ਕੈਂਪ

10:25 AM Oct 26, 2024 IST
ਕੈਂਪ ਦੌਰਾਨ ਇੱਕ ਮਰੀਜ਼ ਦੀ ਜਾਂਚ ਕਰਦੇ ਹੋਏ ਡਾ. ਸਵਤੰਤਰ ਗੁਪਤਾ।

ਭੁੱਚੋ ਮੰਡੀ:

Advertisement

ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਨੈਣ ਜੋਤੀ ਚੈਰੀਟੇਬਲ ਸੁਸਾਇਟੀ ਦੁਆਰਾ ਚੱਲ ਰਹੇ ਸ੍ਰੀ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਡਾ. ਸਵਤੰਤਰ ਗੁਪਤਾ ਨੇ 112 ਮਰੀਜ਼ਾਂ ਦੀ ਜਾਂਚ ਕੀਤੀ ਅਤੇ 7 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾਏ। ਸ੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾ. ਅੰਸ਼ੂ ਗਰਗ (ਐੱਮਡੀਐੱਸ) ਨੇ 23 ਮਰੀਜ਼ਾਂ ਦਾ ਇਲਾਜ ਕੀਤਾ ਅਤੇ ਸ੍ਰੀਮਤੀ ਵਿਜੈ ਲਕਸ਼ਮੀ ਚੈਰੀਟੇਬਲ ਔਰਤ ਰੋਗ ਹਸਪਤਾਲ ਵਿੱਚ ਡਾ. ਸ਼ਾਇਨਾ ਕਾਂਸਲ ਨੇ 8 ਮਰੀਜ਼ਾਂ ਦੀ ਜਾਂਚ ਕੀਤੀ। ਸਾਰੇ ਹਸਪਤਾਲਾਂ ਵਿੱਚ ਦਵਾਈ ਮੁਫ਼ਤ ਦਿੱਤੀ ਗਈ। ਲੈਬ ਇੰਚਾਰਜ ਵਿਨੋਦ ਗੋਇਲ ਨੇ ਲਾਲਾ ਵਾਸੂਦੇਵ ਮੰਗਲਾ ਚੈਰੀਟੇਬਲ ਲੈਬ ਵਿੱਚ ਸਾਰੇ ਟੈਸਟ ਸਰਕਾਰੀ ਰੇਟ ਤੇ ਕੰਪਿਊਟਰਾਈਜ਼ਡ ਮਸ਼ੀਨਾਂ ਨਾਲ ਕੀਤੇ। ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਅਤੇ ਚੇਅਰਮੇਨ ਪਵਨ ਬਾਂਸਲ ਨੇ ਮੈਡੀਕਲ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ

Advertisement
Advertisement