ਸ਼ਹੀਦ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਮੈਡੀਕਲ ਕੈਂਪ ਭਲਕੇ
08:40 AM May 23, 2024 IST
Advertisement
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 22 ਮਈ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 128ਵੇਂ ਜਨਮ ਦਿਵਸ ਮੌਕੇ 24 ਮਈ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਟਰੱਸਟ ਵੱਲੋਂ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਟਰੱਸਟ ਮੈਂਬਰ ਸਾਧੂ ਸਿੰਘ ਸਰਾਭਾ ਅਨੁਸਾਰ ਮੈਡੀਕਲ ਕੈਂਪ ਵਿੱਚ ਆਮ ਬਿਮਾਰੀਆਂ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ, ਗੁਰਦਿਆਂਂ, ਛਾਤੀ ਦੇ ਰੋਗਾਂ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਬੱਚਿਆਂ ਦੇ ਮਾਹਿਰ ਡਾਕਟਰ ਵੀ ਆਪਣੀਆਂ ਸੇਵਾਵਾਂ ਦੇਣਗੇ, ਇਸ ਤੋਂ ਇਲਾਵਾ ਫਿਜ਼ੀਓਥਰੈਪੀ ਦੀਆਂ ਸੇਵਾਵਾਂ ਵੀ ਅੱਧੀ ਕੀਮਤ ’ਤੇ ਦਿੱਤੀਆਂ ਜਾਣਗੀਆਂ। ਕੈਂਪ ਵਿੱਚ ਮਰੀਜ਼ਾਂ ਦੀ ਪਰਚੀ ਫ਼ੀਸ ਵੀ ਨਹੀਂ ਲਈ ਜਾਵੇਗੀ।
Advertisement
Advertisement