ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਮੈਡੀਕਲ ਕੈਂਪ
ਪੱਤਰ ਪ੍ਰੇਰਕ
ਪਠਾਨਕੋਟ, 23 ਨਵੰਬਰ
ਵਾਰੀਅਰਜ਼ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਸੁਸ਼ੀਲ ਮਹਿੰਦਰੂ ਦੀ ਅਗਵਾਈ ਵਿੱਚ ਕਮਿਊਨਿਟੀ ਹੈਲਥ ਸੈਂਟਰ ਭੜੋਲੀ ਕਲਾਂ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡਾ. ਜੀਵਨ ਪ੍ਰਕਾਸ਼, ਰਾਜੇਸ਼ ਕੁਮਾਰ, ਭਾਵਨਾ ਅਤੇ ਰੇਨੂ ਦੀ ਟੀਮ ਨੇ 100 ਮਰੀਜ਼ਾਂ ਦਾ ਚੈਕਅੱਪ ਕਰ ਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਦੌਰਾਨ ਕਲੱਬ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਲਈ 10 ਹਜ਼ਾਰ ਰੁਪਏ ਦੀਆਂ ਦਵਾਈਆਂ ਸੈਂਟਰ ਨੂੰ ਭੇਟ ਕੀਤੀਆਂ ਗਈਆਂ। ਇਸ ਮੌਕੇ ਕਲੱਬ ਮੈਂਬਰ ਡਾ. ਓਪੀ ਵਿਗ, ਦੀਪਕ ਕੱਕੜ, ਜਗਦੀਸ਼ ਕੋਹਲੀ, ਕੁਲਦੀਪ ਕੁਮਾਰ, ਸੁਭਾਸ਼ ਚੰਦਰ, ਫਾਰਮਾਸਿਸਟ ਰਾਜੇਸ਼ ਕੁਮਾਰ, ਸੀਐਚਓ ਭਾਵਨਾ ਅਤੇ ਏਐਨਐਮ ਰੇਨੂ ਬਾਲਾ ਹਾਜ਼ਰ ਸਨ। ਹੈਲਥ ਸੈਂਟਰ ਇੰਚਾਰਜ ਡਾ. ਜੀਵਨ ਨੇ ਦੱਸਿਆ ਕਿ ਕੈਂਪ ਦੌਰਾਨ ਜ਼ਿਆਦਾਤਰ ਗਰਭਵਤੀ ਔਰਤਾਂ, ਬਜ਼ੁਰਗ ਲੋਕ ਅਤੇ ਅਨੀਮੀਆ ਦੇ ਮਰੀਜ਼ ਆਏ ਜਿਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ।
ਪ੍ਰਧਾਨ ਸੁਸ਼ੀਲ ਮਹਿੰਦਰੂ ਨੇ ਦੱਸਿਆ ਕਿ ਇਸ ਹੈਲਥ ਸੈਂਟਰ ਵਿੱਚ 6 ਮਹੀਨੇ ਪਹਿਲਾਂ ਵੀ ਦਵਾਈਆਂ ਦੀ ਕਮੀ ਸੀ, ਤਦ ਵੀ ਕਲੱਬ ਵੱਲੋਂ 10 ਹਜ਼ਾਰ ਰੁਪਏ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਸਨ। ਹੁਣ ਵੀ ਦਵਾਈਆਂ ਦੀ ਕਮੀ ਨੂੰ ਦੇਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ।