ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਡੀਆ ਵੈੱਲਫ਼ੇਅਰ ਕਲੱਬ ਦੀ ਮੀਟਿੰਗ

11:15 AM Oct 12, 2024 IST

ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਅਕਤੂਬਰ
ਇਥੋਂ ਦੇ ਮੀਡੀਆ ਵੈੱਲਫ਼ੇਅਰ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਅੱਜ ਸਥਾਨਕ ਕਲੱਬ ਵਿੱਚ ਹੋਈ। ਜਿਸ ਵਿਚ ਕਲੱਬ ਵੱਲੋਂ ਪਿਛਲੇ ਕੀਤੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਕਲੱਬ ਦਾ ਪੁਨਰਗਠਨ ਕੀਤਾ ਗਿਆ ਜਿਸ ਵਿਚ ਕੁਲਵਿੰਦਰ ਸਿੰਘ ਰਾਏ ਨੂੰ ਨਵਾਂ ਪ੍ਰਧਾਨ ਚੁਣਨ ਤੋਂ ਇਲਾਵਾ ਪਰਮਜੀਤ ਸਿੰਘ ਸੇਤੀਆ-ਸਰਪ੍ਰਸਤ, ਕੁਲਵਿੰਦਰ ਸਿੰਘ ਰਾਏ-ਪ੍ਰਧਾਨ, ਸੋਨੀ ਗਿੱਲ-ਸੀਨੀਅਰ ਮੀਤ ਪ੍ਰਧਾਨ, ਓਮਕਾਰ ਸਿੰਘ ਸੱਤੂ-ਜੁਆਇੰਟ ਸਕੱਤਰ ਤੇ ਕੁਲਵਿੰਦਰ ਸਿੰਘ ਬੇਦੀ ਨੂੰ ਸਕੱਤਰ ਬਣੇ।
ਸ੍ਰੀ ਸੇਤੀਆ ਨੇ ਕਿਹਾ ਕਿ ਜਾਣਕਾਰੀ ਦੋ ਧਾਰੀ ਤਲਵਾਰ ਵਰਗੀ ਹੁੰਦੀ ਹੈ, ਜਿਸ ਨੂੰ ਇਕ ਪਾਸੇ ਉਲਝਣ ਤੇ ਤਬਾਹੀ ਫੈਲਾਉਣ ਲਈ ਵਰਤਿਆ ਜਾ ਸਕਦਾ ਹੈ ਅਤੇ ਦੂਜੇ ਪਾਸੇ ਰਚਨਾਤਮਕ ਕਾਰਜਾਂ ਵਿਚ ਵੀ ਇਸ ਦੀ ਵਰਤੋਂ ਹੁੰਦੀ ਹੈ। ਇਸ ਲਈ ਤਾਕਤ ਦੀ ਵਰਤੋਂ ਹਮੇਸ਼ਾ ਰਚਨਾਤਮਕ ਕਾਰਜਾਂ ਵਿੱਚ ਕਰਨਾ ਚਾਹੀਦਾ ਹੈ। ਨਵ ਨਿਯੁਕਤ ਪ੍ਰਧਾਨ ਰਾਏ ਨੇ ਸਾਰੇ ਮੈਬਰਾਂ ਦਾ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਸ੍ਰੀ ਰਾਏ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਮੀਡੀਆ ਵਿਚ ਕੀਤੀ ਕੋਈ ਵੀ ਗੱਲ ਪੱਥਰ ’ਤੇ ਲਕੀਰ ਵਾਂਗ ਹੁੰਦੀ ਹੈ।

Advertisement

Advertisement