ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਰੁਜ਼ਗਾਰੀ ਅਤੇ ਮਹਿੰਗਾਈ ਲਈ ਮੀਡੀਆ ਕੋਲ ਸਮਾਂ ਨਹੀਂ: ਰਾਹੁਲ

07:24 AM Mar 05, 2024 IST
ਸ਼ਿਵਪੁਰੀ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਪਾਰਟੀ ਵਰਕਰਾਂ ਦਾ ਸਵਾਗਤ ਕਬੂਲਦੇ ਹੋਏ। -ਫੋਟੋ: ਪੀਟੀਆਈ

ਸ਼ਿਵਪੁਰੀ/ਗੁਨਾ, 4 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਦੇਸ਼ ਅੱਗੇ ਵੱਡੀਆਂ ਚੁਣੌਤੀਆਂ ਹਨ ਪਰ ਇਨ੍ਹਾਂ ਮੁੱਦਿਆਂ ਲਈ ਮੀਡੀਆ ’ਚ ਕੋਈ ਥਾਂ ਨਹੀਂ ਹੈ। ਇੱਕ ਦਿਨ ਦੇ ਆਰਾਮ ਤੋਂ ਬਾਅਦ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੋਂ ਮੁੜ ਸ਼ੁਰੂ ਹੋਈ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੀਡੀਆ ’ਤੇ ਚੀਨ, ਪਾਕਿਸਤਾਨ, ਕ੍ਰਿਕਟ ਤੇ ਬੌਲੀਵੁੱਡ ਦੇ ਮਸਲੇ ਉਭਾਰ ਕੇ ਲੋਕਾਂ ਦਾ ਧਿਆਨ ਭਟਕਾਉਣ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਮੀਡੀਆ ਅੰਬਾਨੀ ਪਰਿਵਾਰ ਦੇ ਵਿਆਹ ਸਮਾਗਮ ਦੀ ਕਵਰੇਜ ’ਚ ਰੁੱਝਿਆ ਰਿਹਾ ਪਰ ਇਸ ਕੋਲ ਮੁੱਖ ਮਸਲਿਆਂ ਲਈ ਸਮਾਂ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ, ‘ਦੇਸ਼ ਇਸ ਸਮੇਂ ਤਿੰਨ ਵੱਡੀਆਂ ਚੁਣੌਤੀਆਂ ਬੇਰੁਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਨਾਲ ਜੂਝ ਰਿਹਾ ਹੈ ਪਰ ਇਹ ਮਸਲੇ ਮੀਡੀਆ ’ਚੋਂ ਗਾਇਬ ਹਨ। ਮੀਡੀਆ ਤੁਹਾਨੂੰ ਇਹ ਮਸਲੇ ਨਹੀਂ ਦਿਖਾਏਗਾ ਬਲਕਿ ਚੀਨ, ਪਾਕਿਸਤਾਨ, ਕ੍ਰਿਕਟ ਤੇ ਬੌਲੀਵੁੱਡ ਦਿਖਾ ਕੇ ਧਿਆਨ ਭਟਕਾਏਗਾ।’ ਉਨ੍ਹਾਂ ਕਿਹਾ, ‘ਜਦੋਂ ਤੋਂ ਮੀਡੀਆ ’ਤੇ ਅਰਬਪਤੀਆਂ ਦਾ ਕੰਟਰੋਲ ਹੋਇਆ ਹੈ ਉਹ ਜਾਂ ਤਾਂ ਫਿਲਮਾਂ ਦਿਖਾ ਰਹੇ ਹਨ ਜਾਂ ਕ੍ਰਿਕਟ ਪਰ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ 75 ਫੀਸਦ ਮਸਲੇ ਉਨ੍ਹਾਂ ਲਈ ਖ਼ਬਰ ਨਹੀਂ ਬਣ ਰਹੇ।’ ਉਨ੍ਹਾਂ ਇੱਕ ਸੁਰੱਖਿਆ ਕਰਮੀ ਦੀ ਰਾਈਫਲ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਪੁੱਛਿਆ ਇਸ ਦਾ ਨਿਰਮਾਣ ਕਿੱਥੇ ਹੋਇਆ ਹੈ। ਉਸ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਰਾਹੁਲ ਨੇ ਕਿਹਾ, ‘ਇਹ ਇਨਸਾਸ ਰਾਈਫਲ ਹੈ ਜਿਸ ਦਾ ਨਿਰਮਾਣ ਅਡਾਨੀ ਨੇ ਇਜ਼ਰਾਈਲ ਦੀ ਮਦਦ ਨਾਲ ਭਾਰਤੀ ਟੈਗ ਹੇਠ ਕੀਤਾ ਹੈ। ਇਸ ਤੋਂ ਪਹਿਲਾਂ ਇਸ ਰਾਈਫਲ ਦਾ ਨਿਰਮਾਣ ਹਥਿਆਰ ਬਣਾਉਣ ਵਾਲੀ ਫੈਕਟਰੀ ’ਚ ਹੁੰਦਾ ਸੀ ਜੋ ਇਕਾਈ ਹੁਣ ਬੰਦ ਹੈ।’ -ਪੀਟੀਆਈ

Advertisement

ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਨਗੇ ਰਾਹੁਲ

ਅਹਿਮਦਾਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਆਪਣੀ ਯਾਤਰਾ ਦੇ ਗੁਜਰਾਤ ਦੇ ਗੇੜ ਦੌਰਾਨ ਮੰਦਰਾਂ ’ਚ ਪੂਜਾ ਕਰਨਗੇ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਬਾਰਡੋਲੀ ’ਚ ਇਤਿਹਾਸਕ ਸਵਰਾਜ ਆਸ਼ਰਮ ਵੀ ਜਾਣਗੇ। ਕਾਂਗਰਸ ਆਗੂ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਯਾਤਰਾ 7 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਦਾਹੋਦ ਵਿੱਚ ਸੂਬੇ ਅੰਦਰ ਦਾਖਲ ਹੋਵੇਗੀ ਅਤੇ ਚਾਰ ਦਿਨ ਦੌਰਾਨ ਸੱਤ ਜ਼ਿਲ੍ਹਿਆਂ ’ਚ ਤਕਰੀਬਨ 400 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ 27 ਨੁੱਕੜ ਮੀਟਿੰਗਾਂ ਤੇ ਛੇ ਰੈਲੀਆਂ ਹੋਣਗੀਆਂ। ਕੁਝ ਦੂਰੀ ਕਾਰ ਤੇ ਬੱਸਾਂ ’ਚ ਤੈਅ ਕੀਤੀ ਜਾਵੇਗੀ ਜਦਕਿ ਸ਼ਹਿਰੀ ਖੇਤਰ ’ਚ ਪੈਦਲ ਮਾਰਚ ਕੀਤਾ ਜਾਵੇਗਾ। -ਪੀਟੀਆਈ

Advertisement
Advertisement