ਤਗ਼ਮਾ ਜੇਤੂ ਖਿਡਾਰੀ ਦਾ ਸਕੂਲ ਪੁੱਜਣ ’ਤੇ ਸਨਮਾਨ
07:54 AM Jan 08, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਜਨਵਰੀ
ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਵਿਸ਼ ਸੱਗੂ ਨੇ ਦੂਜੀ ਹਰਿਆਣਾ ਓਪਨ ਸਟੇਟ ਲੜਕੇ ਤੇ ਲੜਕੀਆਂ ਦੀ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਹਵਿਸ਼ ਸੱਗੂ ਤੇ ਉਸ ਦੇ ਮਾਪਿਆ ਨੂੰ ਵਧਾਈ ਦਿੰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਹਰਿਆਣਾ ਸਟੇਟ ਤਾਇਕਵਾਡੋਂ ਸੰਗਠਨ ਤੇ ਜ਼ਿਲ੍ਹਾ ਕੁਰੂਕਸ਼ੇਤਰ ਤਾਇਕਵਾਂਡੋ ਐਸੋਸੀਏਸ਼ਨ ਵੱਲੋਂ ਕੁਰੂਕਸ਼ੇਤਰ ਵਿੱਚ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿੱਚ 29 ਕਿੱਲੋ ਭਾਰ ਵਰਗ ਵਿਚ ਹਵਿਸ਼ ਸੱਗੂ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਕਿਹਾ ਕਿ ਸਕੂਲ ਨੂੰ ਇਸ ਖਿਡਾਰੀ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਖਿਡਾਰੀ ਸੂਬਾ ਪੱਧਰ ’ਤੇ ਵੀ ਆਪਣਾ ਨਾਂ ਰੋਸ਼ਨ ਕਰੇਗਾ। ਸਕੂਲ ਪੁੱਜਣ ਤੇ ਹਵਿਸ਼ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਵਿਸ਼ ਦੇ ਮਾਤਾ ਪਿਤਾ, ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।
Advertisement
Advertisement