ਤਗ਼ਮਾ ਜੇਤੂ ਜਰਨੈਲ ਸਿੰਘ ਦਾ ਸਨਮਾਨ
07:39 AM Dec 19, 2024 IST
ਘਨੌਲੀ:
Advertisement
ਇੱਥੋਂ ਨੇੜਲੇ ਪਿੰਡ ਸਰਸਾ ਨੰਗਲ ਦੇ ਵਸਨੀਕ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਸਰਸਾ ਦੇ ਵਿਦਿਆਰਥੀ ਜਰਨੈਲ ਸਿੰਘ ਅੰਡਰ-21 ਉਮਰ ਵਰਗ ਅਧੀਨ ਭਾਰ ਤੋਲਣ ਮੁਕਾਬਲਿਆਂ ਵਿੱਚ ਕੌਮੀ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਖਿਡਾਰੀ ਨੂੰ ਪਿੰਡ ਵਾਸੀਆਂ ਨੇ ਸਿਰੋਪਾ ਪਾ ਕੇ ਸਨਮਾਨਿਆ। ਇਸ ਮੌਕੇ ਸਾਬਕਾ ਸਰਪੰਚ ਤੇਜਾ ਸਿੰਘ, ਹਰੀ ਸਿੰਘ, ਨੰਬਰਦਾਰ ਗੁਰਬਖ਼ਸ਼ ਸਿੰਘ, ਚਰਨਜੀਤ ਸਿੰਘ ਰਿੰਕੂ, ਲਖਬੀਰ ਸਿੰਘ ਪ੍ਰਧਾਨ ਦਸਮੇਸ਼ ਸੋਸ਼ਲ ਵੈੱਲਫੇਅਰ ਕਲੱਬ ਸਰਸਾ ਨੰਗਲ ਅਤੇ ਹਰਵਿੰਦਰ ਸਿੰਘ ਫ਼ੌਜੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement