ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਲੀ ਚੱਲਣ ਕਾਰਨ ਮਕੈਨਿਕ ਦੀ ਮੌਤ

08:01 AM Jan 30, 2024 IST

ਪੱਤਰ ਪ੍ਰੇਰਕ
ਦਸੂਹਾ, 29 ਜਨਵਰੀ
ਇਥੇ ਬਲੱਗਣ ਚੌਕ ਨੇੜੇ ਸਥਿਤ ਬਜਾਜ ਸਕੂਟਰ-ਮੋਟਰਸਸਾਈਕਲਾਂ ਦੀ ਏਜੰਸੀ (ਬਜਾਜ ਆਟੋਮੋਬਾਈਲ) ਵਿੱਚ ਅਚਾਨਕ ਰਿਵਾਲਵਰ ਵਿੱਚੋਂ ਗੋਲੀ ਚੱਲਣ ਨਾਲ ਮਕੈਨਿਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (19) ਪੁੱਤਰ ਜੋਗਿੰਦਰ ਸਿੰਘ ਵਾਸੀ ਉਢਰਾ ਵਜੋਂ ਹੋਈ ਹੈ। ਸ਼ਾਮ ਕਰੀਬ 6 ਵਜੇ ਜਦੋਂ ਗੁਰਪ੍ਰੀਤ ਸਿੰਘ ਕੰਮ ਤੋਂ ਛੁੱਟੀ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਏਜੰਸੀ ਦੇ ਮਾਲਕ ਦੇ ਪੁੱਤਰ ਦੀ ਰਿਵਾਲਵਰ ਦੀ ਗੋਲੀ ਗੁਰਪ੍ਰੀਤ ਦੀ ਛਾਤੀ ਵਿੱਚ ਵੱਜ ਗਈ। ਸਿਵਲ ਹਸਪਤਾਲ ਵਿਖੇ ਇਕੱਠੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਰਪ੍ਰੀਤ ਸਿੰਘ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਤਾਏ ਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪਿਤਾ ਵੀ ਗੁਜ਼ਰ ਚੁੱਕਿਆ ਹੈ ਉਹ ਆਪਣੀ ਮਾਂ ਤੇ ਭਰਾ ਦਾ ਪਾਲਣ ਪੋਸ਼ਣ ਕਰਦਾ ਸੀ।

Advertisement

Advertisement