ਟਰੰਪ ਵੱਲੋਂ ਮੈਕਗਿਨਲੇ ਵ੍ਹਾਈਟ ਹਾਊਸ ਦਾ ਕਾਨੂੰਨੀ ਸਲਾਹਕਾਰ ਨਿਯੁਕਤ
06:51 AM Nov 14, 2024 IST
Advertisement
ਵਾਸ਼ਿੰਗਟਨ, 13 ਨਵੰਬਰ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਗਲੇ ਸਾਲ 20 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਪਣੇ ਦੂਜੇ ਕਾਰਜਕਾਲ ਲਈ ਵ੍ਹਾਈਟ ਹਾਊਸ ਦੇ ਸਾਬਕਾ ਕੈਬਨਿਟ ਸਕੱਤਰ ਬਿਲ ਮੈਕਗਿਨਲੇ ਨੂੰ ਵ੍ਹਾਈਟ ਹਾਊਸ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਬਾਰੇ ਟਰੰਪ ਨੇ ਕਿਹਾ, ‘ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਵਿਲੀਅਮ ਜੋਸਫ ਮੈਕਗਿਨਲੇ ਮੇਰੇ ਵ੍ਹਾਈਟ ਹਾਊਸ ਦੇ ਕਾਨੂੰਨੀ ਸਲਾਹਕਾਰ ਵਜੋਂ ਸੇਵਾ ਨਿਭਾਉਣਗੇ। ਉਹ ਬਹੁਤ ਦ੍ਰਿੜ੍ਹ ਵਕੀਲ ਹਨ। ਉਹ (ਮੈਕਗਿਨਲੇ) ਆਪਣੇ ਪਹਿਲੇ ਕਾਰਜਕਾਲ ਵਿੱਚ ਵ੍ਹਾਈਟ ਹਾਊਸ ਦੇ ਕੈਬਨਿਟ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੇ ਹਨ।’ ਟਰੰਪ ਨੇ ਕਿਹਾ, ‘ਮੈਕਗਿਨਲੇ ਨੈਸ਼ਨਲ ਰਿਪਬਲਿਕਨ ਸੈਨੇਟਰੀ ਕਮੇਟੀ ਵਿੱਚ ਵੀ ਕਾਨੂੰਨੀ ਸਲਾਹਕਾਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਉਹ ਦੋ ਕੌਮਾਂਤਰੀ ਕਾਨੂੰਨੀ ਫਰਮਾਂ ਵਿੱਚ ਭਾਈਵਾਲ ਰਹੇ ਹਨ। ਹੁਣ ਉਹ ਮੇਰੇ ਨਾਲ ਕੰਮ ਕਰਨਗੇ ਅਤੇ ਅਸੀਂ ਰਲ ਕੇ ਅਮਰੀਕਾ ਨੂੰ ਮੁੜ ਮਹਾਨ ਬਣਾਵਾਂਗੇ।’ -ਪੀਟੀਆਈ
Advertisement
Advertisement
Advertisement