For the best experience, open
https://m.punjabitribuneonline.com
on your mobile browser.
Advertisement

ਐੱਮਸੀਡੀ ਚੋਣਾਂ: ਕਾਂਗਰਸ ਵੱਲੋਂ ‘ਆਪ’ ਦੇ ਸਮਰਥਨ ਦਾ ਐਲਾਨ

09:12 AM Apr 21, 2024 IST
ਐੱਮਸੀਡੀ ਚੋਣਾਂ  ਕਾਂਗਰਸ ਵੱਲੋਂ ‘ਆਪ’ ਦੇ ਸਮਰਥਨ ਦਾ ਐਲਾਨ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਆਗੂ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਪਰੈਲ
ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ 26 ਮਈ ਨੂੰ ਦਿੱਲੀ ਨਗਰ ਨਿਗਮ ਦੇ ਮੇਅਰ ਤੇ ਉਪ ਮੇਅਰ ਦੀ ਹੋਣ ਵਾਲੀ ਚੋਣ ਦੌਰਾਨ ‘ਆਪ’ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਭਾਜਪਾ ਵੱਲੋਂ ਵੀ ਚੋਣ ਮੈਦਾਨ ਵਿੱਚ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਦਾ ਸਾਥ ਮਿਲਣ ਨਾਲ ‘ਆਪ’ ਨੂੰ ਚੋਣ ’ਚ ਜਿੱਤ ਲਈ ਰਾਹ ਕਾਫੀ ਆਸਾਨ ਹੋ ਗਿਆ ਹੈ। ‘ਆਪ’ ਨੇ ਐੱਮਸੀਡੀ ਚੋਣਾਂ ਵਿੱਚ ਮੇਅਰ ਦੇ ਅਹੁਦੇ ਲਈ ਮਹੇਸ਼ ਖਿਚੀ ਅਤੇ ਡਿਪਟੀ ਮੇਅਰ ਲਈ ਰਵਿੰਦਰ ਭਾਰਦਵਾਜ ਨੂੰ ਨਾਮਜ਼ਦ ਕੀਤਾ ਹੈ। ਸਾਬਕਾ ਵਿਧਾਇਕ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਚਾਰ ਵਿਭਾਗ ਦੇ ਚੇਅਰਮੈਨ ਅਨਿਲ ਭਾਰਦਵਾਜ ਨੇ ਕਿਹਾ ਕਿ ਸੀਨੀਅਰ ਆਗੂਆਂ ਨੇ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਇਸ ਗੱਲ ’ਤੇ ਸਹਿਮਤੀ ਬਣੀ ਕਿ ਪਾਰਟੀ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਦੀ ਹਮਾਇਤ ਕੀਤੀ ਜਾਵੇਗੀ।
ਦੁਰਗੇਸ਼ ਪਾਠਕ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਨਾਸ਼ਾਹੀ ਦਾ ਵਿਰੋਧ ਠੋਸ ਤਰੀਕੇ ਨਾਲ ਕੀਤਾ ਜਾ ਸਕੇਗਾ।

Advertisement

ਕਾਂਗਰਸ ਵਿੱਚ ਪੰਜਾਬੀ ਬੋਲੀ ਲਈ ਜਾਗਿਆ ਪਿਆਰ

ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਆਪਣੇ ਸੂਬਾਈ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਵਾਲੇ ਮੰਚ ’ਤੇ ਪਿੱਛੇ ਅੰਗਰੇਜ਼ੀ, ਹਿੰਦੀ ਦੇ ਨਾਲ ਹੁਣ ਪੰਜਾਬੀ ਵਿੱਚ ਵੀ ‘ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ’ ਲਿਖ ਕੇ ਪੰਜਾਬੀ ਨੂੰ ਥਾਂ ਦਿੱਤੀ ਗਈ ਹੈ। ਉਸ ਦੇ ਹੇਠਾਂ ਉਰਦੂ ਵਿੱਚ ਵੀ ਦਿੱਲੀ ਸੂਬਾ ਕਾਂਗਰਸ ਕਮੇਟੀ ਲਿਖਿਆ ਗਿਆ ਹੈ। ਦਿੱਲੀ ਵਿੱਚ ਕਿਸੇ ਸਿਆਸੀ ਧਿਰ ਵੱਲੋਂ ਇਸ ਤਰ੍ਹਾਂ ਆਪਣਾ ਨਾਂ ਪੰਜਾਬੀ ਵਿੱਚ ਲਿਖਣ ਦਾ ਰਿਵਾਜ਼ ਕਦੇ ਵੀ ਨਹੀਂ ਰਿਹਾ। ਭਾਜਪਾ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਅਜਿਹਾ ਨਹੀਂ ਕੀਤਾ ਗਿਆ। ਹਾਲਾਂਕਿ ਦੋਵੇਂ ਹੀ ਪਾਰਟੀਆਂ ਪੰਜਾਬੀ ਵੋਟਾਂ ਦੇ ਸਿਰ ’ਤੇ ਸੱਤਾ ਵਿੱਚ ਆਉਂਦੀਆਂ ਰਹੀਆਂ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਵੱਲੋਂ ਸਿੱਖ ਵੋਟਰਾਂ ਵਿੱਚ ਸਾਖ਼ ਵਧਾਉਣ ਦੀ ਇਹ ਕੋਸ਼ਿਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਅਜਿਹਾ ਸਮਾਂ ਵੀ ਆਇਆ ਸੀ, ਜਦੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬੀ ਸਿਖਣੀ ਸ਼ੁਰੂ ਕੀਤੀ ਸੀ।

Advertisement
Author Image

sukhwinder singh

View all posts

Advertisement
Advertisement
×