ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਮਸੀਡੀ ਨੇ 221 ਕਰੋੜ ਦੀ ਗਰਾਂਟ ਮੰਗੀ

08:00 AM Jun 12, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਦਿੱਲੀ ਸਰਕਾਰ ਨੂੰ ਚਾਲੂ ਵਿੱਤੀ ਸਾਲ ਲਈ 222 ਕਰੋੜ ਰੁਪਏ ਦੀ ਗ੍ਰਾਂਟ ਦੀ ਬੇਨਤੀ ਕੀਤੀ ਹੈ। ਗ੍ਰਾਂਟ ਦਾ ਮੁੱਖ ਟੀਚਾ ਕਾਰਪੋਰੇਸ਼ਨ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਵਿੱਚ ਸੁਧਾਰ ਅਤੇ ਅਪਗ੍ਰੇਡ ਕਰਨਾ ਹੈ। ਐੱਮਸੀਡੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵਿਭਾਗ ਨਾਲ ਸਬੰਧਤ ਪ੍ਰਾਜੈਕਟਾਂ ਜਾਂ ਸਕੀਮਾਂ ਲਈ ਫੰਡਾਂ ਦੀ ਮੰਗ ਕੀਤੀ ਗਈ ਹੈ ਅਤੇ ਇਸ ਵਿੱਚ ਕੇਂਦਰਾਂ ਦੇ ਸੁਧਾਰ ਜਾਂ ਅੱਪਗ੍ਰੇਡ ਦੇ ਨਾਲ-ਨਾਲ ਵੱਖ-ਵੱਖ ਜ਼ਰੂਰੀ ਉਪਕਰਣਾਂ ਆਦਿ ਦੀ ਖਰੀਦ ਸ਼ਾਮਲ ਹੈ।
ਫੰਡ ਇੰਜਨੀਅਰਿੰਗ ਅਤੇ ਮੈਡੀਕਲ ਸਹੂਲਤਾਂ ਲਈ ਅਲਾਟ ਕੀਤੇ ਜਾਣਗੇ। ਯੋਜਨਾਬੱਧ ਕੰਮਾਂ ਵਿੱਚ ਸਵਾਮੀ ਦਯਾਨੰਦ ਹਸਪਤਾਲ ਦੀਆਂ ਸੜਕਾਂ ਦਾ ਸੁਧਾਰ ਅਤੇ ਵਿਕਾਸ ਕਰਨਾ, ਰਾਜਨ ਬਾਬੂ ਹਸਪਤਾਲ ਦੇ ਵੱਖ-ਵੱਖ ਖੇਤਰਾਂ ਵਿੱਚ ਸੀਵਰੇਜ ਲਾਈਨਾਂ ਦਾ ਵਿਕਾਸ, ਮਾਤਾ ਗੁਜਰੀ ਹਸਪਤਾਲ ਵਿੱਚ ਪੀਣ ਵਾਲੇ ਪਾਣੀ ਲਈ ਨਵੀਂ ਪਾਈਪ ਲਾਈਨ ਵਿਛਾਉਣਾ, ਹਿੰਦੂ ਰਾਓ ਹਸਪਤਾਲ ਵਿੱਚ ਨਵੀਆਂ ਤਾਰਾਂ ਅਤੇ ਫਿਕਸਚਰ ਮੁਹੱਈਆ ਕਰਵਾਉਣਾ ਅਤੇ ਵੀਰ ਸਾਵਰਕਰ ਅਰੋਗਿਆ ਸੰਸਥਾਨ ਹਸਪਤਾਲ ਵਿਖੇ ਅੱਗ ਬੁਝਾਊ ਪ੍ਰਣਾਲੀ ਨੂੰ ਲਾਗੂ ਕਰਨਾ ਸ਼ਾਮਲ ਹੈ। ਹਿੰਦੂ ਰਾਓ ਵਿਖੇ ਸਾਰੀਆਂ ਇਮਾਰਤਾਂ ਵਿੱਚ ਸੈਨੇਟਰੀ ਸਥਿਤੀਆਂ, ਪਲੰਬਰ ਤੇ ਲੱਕੜ ਦਾ ਕੰਮ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਆਰੋਗਿਆ ਸਨਾਤਨ ਹਸਪਤਾਲ ਦੀ ਮੌਜੂਦਾ ਅਤੇ ਨਵੀਂ ਚਾਰਦੀਵਾਰੀ ਦੀ ਪੇਂਟਿੰਗ ਦੀ ਵੀ ਇਸ ਸਾਲ ਦੇ ਬਜਟ ਤੋਂ ਯੋਜਨਾ ਹੈ। 2023-24 ਵਿੱਚ ਐੱਮਸੀਡੀ ਨੂੰ ਦਿੱਲੀ ਸਰਕਾਰ ਤੋਂ ਲਗਪਗ 118 ਕਰੋੜ ਰੁਪਏ ਮਿਲੇ ਸਨ। ਇਸ ਰਾਸ਼ੀ ਵਿੱਚੋਂ ਲਗਪਗ 55 ਕਰੋੜ ਰੁਪਏ ਇਮਾਰਤਾਂ ਦੀ ਮਜ਼ਬੂਤੀ ਲਈ ਮਨਜ਼ੂਰ ਕੀਤੇ ਗਏ ਸਨ ਅਤੇ ਬਾਕੀ (ਲਗਪਗ 63.7 ਕਰੋੜ ਰੁਪਏ) ਮੈਡੀਕਲ ਉਪਕਰਣਾਂ ਦੀ ਖਰੀਦ ਲਈ ਸਨ।

Advertisement

Advertisement