For the best experience, open
https://m.punjabitribuneonline.com
on your mobile browser.
Advertisement

ਮਜ਼ਦੂਰ ਮੁਕਤੀ ਮੋਰਚਾ ਦੀ ਸੂਬਾ ਕਮੇਟੀ ਮੀਟਿੰਗ

08:00 AM Jul 20, 2024 IST
ਮਜ਼ਦੂਰ ਮੁਕਤੀ ਮੋਰਚਾ ਦੀ ਸੂਬਾ ਕਮੇਟੀ ਮੀਟਿੰਗ
ਬਰਨਾਲਾ ’ਚ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ।
Advertisement

ਬਰਨਾਲਾ

ਇੱਥੇ ਤਰਕਸ਼ੀਲ ਭਵਨ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਮੀਟਿੰਗ ਹੋਈ ਜਿਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਮਜ਼ਦੂਰ ਆਗੂਆਂ ਸ਼ਿਰਕਤ ਕੀਤੀ। ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਦਲਿਤ ਮੁਕਤੀ ਲਹਿਰ ਦੇ ਕੌਮੀ ਨਾਇਕ ਕਾਂਸ਼ੀ ਰਾਮ ਦੀਆਂ ਨੀਤੀਆਂ ਦੇ ਉਲਟ ਚੱਲ ਕੇ ਬਸਪਾ ਨੇ ਜਿਥੇ ਦਲਿਤ ਅੰਦੋਲਨ ਨੂੰ ਮੱਠਾ ਕੀਤਾ ਉਥੇ ਭਾਜਪਾ ਮੋਦੀ ਹਕੂਮਤ ਦੇ ਹਰ ਜਬਰ ਖ਼ਿਲਾਫ਼ ਸੰਘਰਸ਼ ਦੇ ਮੈਦਾਨ ਵਿੱਚ ਡਟੇ ਰਹੇ ਭੀਮ ਆਰਮੀ ਦੇ ਬਾਨੀ ਅਤੇ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਹੇਠ ‘ਬਹੁਜਨ ਸਮਾਜ ਮੁਕਤੀ ਲਹਿਰ’ ਨਵੀਂ ਉਡਾਣ ਭਰੇਗੀ। ਸੰਸਦ ‘ਚ ਵੀ ਬਹੁਜਨ ਸਮਾਜ ਦੀ ਅਵਾਜ਼ ਦਮਦਾਰ ਤਰੀਕੇ ਨਾਲ ਬੁਲੰਦ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਦੇ ਮੱਦੇਨਜ਼ਰ 24 ਜੁਲਾਈ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਹੋ ਰਹੀ ਕਨਵੈਨਸ਼ਨ ਮੌਕੇ ਐੱਸਸੀਸਮਾਜ ਉੱਪਰ ਹੋ ਰਹੇ ਜਬਰ ਖ਼ਿਲਾਫ਼ ਸੂਬਾ ਪੱਧਰੀ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। -ਖੇਤਰੀ ਪ੍ਰਤੀਨਧ

Advertisement

Advertisement
Author Image

sanam grng

View all posts

Advertisement