For the best experience, open
https://m.punjabitribuneonline.com
on your mobile browser.
Advertisement

ਮਜ਼ਦੂਰ ਮੁਕਤੀ ਮੋਰਚਾ ਵੱਲੋਂ ਚੀਮਾ ਦੀ ਕੋਠੀ ਘੇਰਨ ਦਾ ਐਲਾਨ

06:54 AM Jun 13, 2024 IST
ਮਜ਼ਦੂਰ ਮੁਕਤੀ ਮੋਰਚਾ ਵੱਲੋਂ ਚੀਮਾ ਦੀ ਕੋਠੀ ਘੇਰਨ ਦਾ ਐਲਾਨ
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਸੰਬੋਧਨ ਕਰਦੇ ਹੋਏ।
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 12 ਜੂਨ
ਪਿੰਡ ਕਣਕਵਾਲ ਭੰਗੂਆਂ ਵਿੱਚ ਉਸਾਰੀ ਅਧੀਨ ਸ਼ੈੱਲਰ ਦੀ ਕੰਧ ਡਿੱਗਣ ਕਾਰਨ ਮਰੇ ਚਾਰ ਮਜ਼ਦੂਰਾਂ ’ਚੋਂ ਹਰਜਿੰਦਰ ਸਿੰਘ ਉਰਫ ਕ੍ਰਿਸ਼ਨ ਸਿੰਘ ਪੁੱਤਰ ਕੇਵਲ ਸਿੰਘ (25) ਪਿੰਡ ਰਤਨਗੜ੍ਹ ਪਾਟਿਆਵਾਲੀ ’ਚ ਸਸਕਾਰ ਕਰ ਦਿੱਤਾ ਹੈ। ਅੱਜ ਸਸਕਾਰ ਮੌਕੇ ਪੀੜਤ ਪਰਿਵਾਰ ਨੇ ਇਕੱਤਰਤਾ ਕੀਤੀ ਅਤੇ ਇਨਸਾਫ ਲੈਣ ਲਈ ਆਵਾਜ਼ ਬੁਲੰਦ ਕਰਨ ਦਾ ਫੈਸਲਾ ਲਿਆ। ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਪੀੜਤ ਪਰਿਵਾਰ ਭਰੋਸਾ ਦਿਵਾਇਆ ਕਿ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਹਰ ਸੰਭਵ ਯਤਨਾਂ ਸਦਕਾ ਸਘੰਰਸ਼ ਲੜੇਗੀ। ਇਸ ਤੋਂ ਬਾਅਦ ਮੀਟਿੰਗ ਵਿੱਚ ਤੈਅ ਹੋਇਆ ਕਿ 13 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫਤਰ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਇਹ ਹਾਦਸਾ ਵਾਪਰਿਆ ਹੈ ਉਥੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਚਾਰ ਕਿਲੋਮੀਟਰ ਦੂਰੀ ’ਤੇ ਸਥਿਤ ਹੈ ਤੇ ਹਲਕਾ ਦਿੜ੍ਹਬਾ ਦੇ ਅਧੀਨ ਪਿੰਡ ਪੈਂਦਾ ਹੈ। ਇਸ ਲਈ ਹਰਪਾਲ ਸਿੰਘ ਚੀਮਾ ਗਰੀਬ ਪਰਿਵਾਰਾਂ ਦੀ ਸਾਰ ਨਾ ਲੈਣ ’ਤੇ ਉਨ੍ਹਾਂ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×