For the best experience, open
https://m.punjabitribuneonline.com
on your mobile browser.
Advertisement

ਬਰਨਾਲਾ ’ਚ ਮਜ਼ਦੂਰ ਮੁਕਤੀ ਮੋਰਚਾ ਤੇ ਲਬਿਰੇਸ਼ਨ ਨੇ ਸ਼ਹੀਦੇ ਆਜ਼ਮ ਦੇ ਜਨਮ ਦਨਿ ’ਤੇ ਕੀਤਾ ਮਾਰਚ

04:43 PM Sep 28, 2023 IST
ਬਰਨਾਲਾ ’ਚ ਮਜ਼ਦੂਰ ਮੁਕਤੀ ਮੋਰਚਾ ਤੇ ਲਬਿਰੇਸ਼ਨ ਨੇ ਸ਼ਹੀਦੇ ਆਜ਼ਮ ਦੇ ਜਨਮ ਦਨਿ ’ਤੇ ਕੀਤਾ ਮਾਰਚ
Advertisement

ਪਰਸ਼ੋਤਮ ਬੱਲੀ
ਬਰਨਾਲਾ, 28 ਸਤੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀਪੀਆਈ (ਐੱਮਐੱਲ) ਲਬਿਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਇਥੇ ਸਵਿਲ ਹਸਪਤਾਲ ਪਾਰਕ ਤੋਂ ਸ਼ਹੀਦ ਭਗਤ ਸਿੰਘ ਚੌਕ ਦੇ ਤੱਕ ਮਾਰਚ ਕੀਤਾ ਗਿਆ ਤੇ ਸਮਾਜਵਾਦੀ ਭਾਰਤ ਸਿਰਜਣਾ ਤੱਕ ਜੱਦੋ-ਜਹਿਦ ਜਾਰੀ ਰੱਖਣ ਦਾ ਸੰਕਲਪ ਲਿਆ। ਇਸ ਮੌਕੇ ਲਬਿਰੇਸ਼ਨ ਦੇ ਸੂਬਾਈ ਆਗੂ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ 'ਭਾਰਤੀ ਇਨਕਲਾਬ' ਦਾ ਚਿੰਨ੍ਹ ਬਣ ਚੁੱਕਿਆ ਹੈ। ਸ਼ਹੀਦ ਭਗਤ ਸਿੰਘ ਦੇ ਨਾਂ ਨੂੰ ਵਰਤ ਕੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਨੇ ਮਜ਼ਦੂਰਾਂ ਦੀ ਕਾਨੂੰਨਣ ਕੰਮ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਕੇ ਮਜ਼ਦੂਰ ਦੋਖ਼ੀ ਹੋਣ ਦਾ ਸਬੂਤ ਦਿੱਤਾ ਹੈ। ਬੁਲਾਰਿਆਂ ਕਿਹਾ ਕਿ ਦੇਸ਼ ਭਰ 'ਚ ਮੋਦੀ ਸਰਕਾਰ ਖ਼ਿਲਾਫ ਲੋਕ ਰੋਹ ਸ਼ੁੱਭ ਸੰਕੇਤ ਹੈ। ਇਸ ਮੌਕੇ ਕਰਨੈਲ ਸਿੰਘ ਠੀਕਰੀਵਾਲਾ, ਹਰਚਰਨ ਸਿੰਘ ਰੂੜੇਕੇ, ਸ਼ਿੰਦਰ ਕੌਰ ਹਰੀਗੜ੍ਹ, ਸੁਖਦੇਵ ਸਿੰਘ ਮੱਝੂਕੇ, ਜੱਗਾ ਸਿੰਘ ਸੰਘੇੜਾ, ਬੂਟਾ ਸਿੰਘ ਧੌਲਾ, ਬਿਹਾਰੀ ਲਾਲ, ਨਾਹਰ ਸਿੰਘ ਭਦੋੜ, ਦਰਸ਼ਨ ਸਿੰਘ ਅਤਰਗੜ, ਰਮਨਦੀਪ ਕੌਰ ਠੀਕਰੀਵਾਲਾ, ਮੀਨਾ ਕੌਰ ਤੇ ਹਰਪਾਲ ਕੌਰ ਭਦੌੜ ਹਾਜ਼ਰ ਸਨ।

Advertisement

Advertisement
Author Image

Advertisement
Advertisement
×