ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਅਰ ਸ਼ੈਲੀ ਨੇ ਪੰਜਾਬੀ ਸਿੱਖਣ ਦੀ ਇੱਛਾ ਪ੍ਰਗਟਾਈ

07:04 AM Feb 05, 2024 IST
ਮੇਅਰ ਸ਼ੈਲੀ ਓਬਰਾਏ ਤੇ ਵਿਧਾਇਕ ਦੁਰਗੇਸ਼ ਪਾਠਕ ਦਾ ਸਨਮਾਨ ਕਰਦੇ ਹੋਏ ਅਕਾਦਮੀ ਦੇ ਮੈਂਬਰ।

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ
ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ ਸ੍ਰੀ ਰਾਮ ਸੈਂਟਰ (ਮੰਡੀ ਹਾਊਸ) ਵਿੱਚ ਕੌਮੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਕਵੀ ਦਰਬਾਰ ਵਿੱਚ ਦਿੱਲੀ ਨਗਰ ਨਿਗਮ ਦੀ ਮੇਅਰ ਸ਼ੈਲੀ ਓਬਰਾਏ, ਰਾਜਿੰਦਰ ਨਗਰ ਤੋਂ ‘ਆਪ’ ਵਿਧਾਇਕ ਦੁਰਗੇਸ਼ ਪਾਠਕ, ਅਕਾਦਮੀ ਦੇ ਮੀਤ ਚੇਅਰਮੈਨ ਹਰਸ਼ਰਨ ਸਿੰਘ ਬੱਲੀ ਤੇ ਸਕੱਤਰ ਅਜੈ ਅਰੋੜਾ ਸਣੇ ਗਵਰਨਿੰਗ ਕੌਂਸਲ ਦੇ ਮੈਂਬਰ ਸ਼ਾਮਲ ਹੋਏ। ਡਾ. ਸ਼ੈਲੀ ਓਬਰਾਏ ਨੇ ਪੰਜਾਬੀ ਸਿੱਖਣ ਦੀ ਇੱਛਾ ਪ੍ਰਗਟਾਈ ਤੇ ਕਰੋਨਾ ਕਾਲ ਵਿੱਚ ਲਿਖੀਆਂ ਕਵਿਤਾਵਾਂ ਵੀ ਸੁਣਾਈਆਂ।
ਇਸ ਮੌਕੇ ਅਜੀਤਪਾਲ ਜਟਾਣਾ, ਹਰਜੀਤ ਕੌਰ, ਕਰਨਜੀਤ ਕੋਮਲ, ਕੁਲਵੀਰ ਗੋਜਰਾ, ਹਰਜੀਤ ਕੌਰ, ਪਰਵੀਨ ਕੌਰ ਤੇ ਬੂਟਾ ਸਿੰਘ ਚੌਹਾਨ ਨੇ ਰਚਨਾਵਾਂ ਸੁਣਾਈਆਂ। ਸੰਚਾਲਨ ਰਛਪਾਲ ਸਿੰਘ ਨੇ ਕੀਤਾ। ਸ੍ਰੀ ਅਜੈ ਅਰੋੜਾ ਤੇ ਹਰਸ਼ਰਨ ਸਿੰਘ ਬੱਲੀ ਨੇ ਕਵੀਆਂ ਤੇ ਮਹਿਮਾਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੇਅਰ ਸ਼ੈਲੀ ਓਬਰਾਏ ਤੇ ਦੁਰਗੇਸ਼ ਪਾਠਕ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

Advertisement

Advertisement