ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਇਆਵਤੀ ਦੀ ਨਵਾਂ ਸ਼ਹਿਰ ’ਚ ਛੇਵੀਂ ਫੇਰੀ ਭਲਕੇ

06:10 PM May 23, 2024 IST

ਪੱਤਰ ਪ੍ਰੇਰਕ

Advertisement

ਨਵਾਂ ਸ਼ਹਿਰ, 23 ਮਈ

ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਭਲਕੇ 24 ਮਈ ਨੂੰ ਨਵਾਂ ਸ਼ਹਿਰ ’ਚ ਛੇਵੀਂ ਵਾਰ ਆ ਰਹੇ ਹਨ। ਇਸ ਤੋਂ ਪਹਿਲਾਂ ਉਹ 2014 ਤੇ 2019 ਦੀਆਂ ਲੋਕ ਸਭਾ ਅਤੇ 2012, 2016, 2022 ਦੀਆਂ ਵਿਧਾਨ ਸਭਾ ਚੋਣਾਂ ’ਚ ਨਵਾਂ ਸ਼ਹਿਰ ਆਏ ਸਨ। ਉਨ੍ਹਾਂ ਦੀ ਆਮਦ ਸਬੰਧੀ ਤਿਆਰੀਆਂ ਨੂੰ ਅੰਤਿਮ ਛੂਹਾਂ ਦਿੱਤੀਆਂ ਜਾ ਚੁੱਕੀਆਂ ਹਨ। ਮਾਇਆਵਤੀ ਤਰਫ਼ੋਂ ਹਰ ਵਾਰ ਨਵਾਂ ਸ਼ਹਿਰ ਨੂੰ ਹੀ ਪਹਿਲ ਦੇਣ ਪਿੱਛੇ ਪੰਜ ਕਾਰਨ ਮੰਨੇ ਜਾ ਰਹੇ ਹਨ, ਜਿਨ੍ਹਾਂ ਵਿੱਚ ਦੁਆਬੇ ’ਚ ਪਾਰਟੀ ਦਾ ਜਨ ਆਧਾਰ ਵੱਧ ਹੋਣਾ, ਹੁਣ ਤੱਕ ਸਭ ਤੋਂ ਵੱਧ ਸਮਾਂ ਸੂਬੇ ਦੀ ਪ੍ਰਧਾਨਗੀ ਨਿਭਾਉਣ ਵਾਲਾ ਇਲਾਕਾ ਹੋਣ ਅਤੇ ਦੋਆਬੇ ’ਚੋਂ ਦੋ ਸੰਸਦ ਮੈਂਬਰ ਤੇ ਸੱਤ ਵਿਧਾਇਕ ਚੁਣੇ ਜਾਣ ਦਾ ਇਤਿਹਾਸ ਸ਼ਾਮਲ ਹੈ। ਇਸ ਦੇ ਨਾਲ ਹੀ ਇਹ ਹਲਕਾ ਬਸਪਾ ਬਾਨੀ ਕਾਂਸ਼ੀ ਰਾਮ ਦੀ ਜਨਮ ਭੂਮੀ ਵਾਲੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦਾ ਹਿੱਸਾ ਹੋਣ ਨੂੰ ਵੀ ਵੱਡਾ ਪੱਖ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਆਮਦ ਪਿੱਛੇ ਇੱਕ ਕਾਰਨ ਇਸ ਵੇਲੇ ਪੰਜਾਬ ਦਾ ਇਕਲੌਤਾ ਵਿਧਾਇਕ ਨਵਾਂ ਸ਼ਹਿਰ ਤੋਂ ਹੋਣਾ ਵੀ ਹੈ। ਮਾਇਆਵਤੀ ਦੀ ਆਮਦ ਸਬੰਧੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਹਲਕਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਸੂਬੇ ਦੇ ਪਾਰਟੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਹੈ।

Advertisement

Advertisement
Advertisement