ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਇਆਵਤੀ ਨੇ ਬਹੁਜਨ ਅੰਦੋਲਨ ਤੋਂ ਮੂੰਹ ਮੋੜਿਆ: ਆਰ.ਕੇ. ਚੌਧਰੀ

12:34 PM Jun 16, 2024 IST

ਲਖਨਊ, 16 ਜੂਨ
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕਾਂ ’ਚ ਸ਼ੁਮਾਰ ਤੇ ਹੁਣ ਸਮਾਜਵਾਦੀ ਪਾਰਟੀ (ਸਪਾ) ਦੇ ਮੌਜੂਦਾ ਸੰਸਦ ਮੈਂਬਰ ਆਰ.ਕੇ. ਚੌਧਰੀ ਨੇ ਹਾਲੀਆ ਲੋਕ ਸਭਾ ਚੋਣਾਂ ’ਚ ਬਸਪਾ ਦੀ ਕਰਾਰੀ ਹਾਰ ਲਈ ਪਾਰਟੀ ਮੁਖੀ ਮਾਇਆਵਤੀ ਦੇ ਬਹੁਜਨ ਅੰਦੋਲਨ ਤੋਂ ਬੇਮੁਖ ਹੋਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਪਾ ਪ੍ਰਧਾਨ ਅਖਿਲੇਸ਼ ਯਾਦਵ ‘ਪੀਡੀਏ’ (ਪਛੜੇ, ਦਲਿਤ ਅਤੇ ਘੱਟ ਗਿਣਤੀਆਂ) ਦੇ ਨਾਅਰੇ ਨਾਲ ਬਹੁਜਨ ਦੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਮੋਹਨਲਾਲਗੰਜ ਸੀਟ ਤੋਂ ਸਪਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਇਸ ਸਮੇਂ ਉੱਤਰ ਪ੍ਰਦੇਸ਼ ’ਚ ਦਲਿਤ ਰਾਜਨੀਤੀ ‘ਨੇਤਾਹੀਣ’ ਹੋ ਗਈ ਹੈ ਪਰ ਆਉਣ ਵਾਲੇ ਸਮੇਂ ਵਿੱਚ ਸਪਾ ਕਾਂਸ਼ੀ ਰਾਮ ਵੱਲੋਂ ਚਲਾਈ ਬਹੁਜਨਵਾਦ ਦੀ ਮੁਹਿੰਮ ਨੂੰ ਪ੍ਰਵਾਨ ਚੜ੍ਹਾਏਗੀ। ਬਸਪਾ ਨੂੰ ਇੱਕ ਵੀ ਸੀਟ ਨਾ ਮਿਲਣ ’ਤੇ ਚੌਧਰੀ ਨੇ ਮਾਇਆਵਤੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਮਾਇਆਵਤੀ ਸਾਡੀ ਆਗੂ ਰਹੀ ਹੈ। ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਪਰ ਕਾਂਸ਼ੀ ਰਾਮ ਦੇ ਅੰਦੋਲਨ ਨੂੰ ਜੇ ਕਿਸੇ ਨੇ ਖਤਮ ਕੀਤਾ ਹੈ ਤਾਂ ਉਹ ਮਾਇਆਵਤੀ ਹਨ। ਜਦਕਿ ਉਸ ਅੰਦੋਲਨ ਨੂੰ ਅੱਗੇ ਵਧਾਉਣ ਦੇ ਰਾਹ ’ਤੇ ਹੁਣ ਸਪਾ ਮੁਖੀ ਅਖਿਲੇਸ਼ ਯਾਦਵ ਨੇ ਚੱਲਣਾ ਸ਼ੁਰੂ ਕਰ ਦਿੱਤਾ ਹੈ।’’
ਪੀਟੀਆਈ

Advertisement

Advertisement
Advertisement