For the best experience, open
https://m.punjabitribuneonline.com
on your mobile browser.
Advertisement

ਮਾਇਆਵਤੀ ਨੇ ਬਹੁਜਨ ਅੰਦੋਲਨ ਤੋਂ ਕੀਤਾ ਕਿਨਾਰਾ: ਆਰਕੇ ਚੌਧਰੀ

07:48 AM Jun 17, 2024 IST
ਮਾਇਆਵਤੀ ਨੇ ਬਹੁਜਨ ਅੰਦੋਲਨ ਤੋਂ ਕੀਤਾ ਕਿਨਾਰਾ  ਆਰਕੇ ਚੌਧਰੀ
Advertisement

ਲਖਨਊ, 16 ਜੂਨ
ਬਸਪਾ ਦੇ ਮੋਢੀਆਂ ਵਿੱਚੋਂ ਇੱਕ ਤੇ ਹੁਣ ਸਮਾਜਵਾਦੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਆਰਕੇ ਚੌਧਰੀ ਨੇ ਲੋਕ ਸਭਾ ਚੋਣਾਂ ਵਿੱਚ ਬਸਪਾ ਦੀ ਹੋਈ ਕਰਾਰੀ ਹਾਰ ਲਈ ਪਾਰਟੀ ਮੁਖੀ ਮਾਇਆਵਤੀ ਦੇ ਬਹੁਜਨ ਅੰਦੋਲਨ ਤੋਂ ਬੇਮੁਖ ਹੋਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਪਾ ਪ੍ਰਧਾਨ ਅਖਿਲੇਸ਼ ਯਾਦਵ ‘ਪੀਡੀਏ’ (ਪੱਛੜੇ, ਦਲਿਤ ਅਤੇ ਘੱਟ ਗਿਣਤੀਆਂ) ਦੇ ਨਾਅਰੇ ਨਾਲ ਬਹੁਜਨ ਦੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਮੋਹਨਲਾਲ ਗੰਜ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਨਵ-ਨਿਯੁਕਤ ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਇਸ ਸਮੇਂ ਉੱਤਰ ਪ੍ਰਦੇਸ਼ ’ਚ ਦਲਿਤ ਰਾਜਨੀਤੀ ‘ਨੇਤਾਹੀਣ’ ਹੋ ਗਈ ਹੈ ਪਰ ਆਉਣ ਵਾਲੇ ਸਮੇਂ ਵਿੱਚ ਸਪਾ ਕਾਂਸ਼ੀ ਰਾਮ ਵੱਲੋਂ ਚਲਾਈ ਬਹੁਜਨਵਾਦ ਦੀ ਮੁਹਿੰਮ ਨੂੰ ਪ੍ਰਵਾਨ ਚੜ੍ਹਾਏਗੀ। -ਪੀਟੀਆਈ

Advertisement

Advertisement
Advertisement
Author Image

Advertisement