ਸੜਕ ਹਾਦਸੇ ਵਿੱਚ ਮੌਲਵੀ ਹਲਾਕ
11:13 AM May 27, 2024 IST
Advertisement
ਪੱਤਰ ਪ੍ਰੇਰਕ
ਜੋਗਾ, 26 ਮਈ
ਮਾਨਸਾ-ਬਰਨਾਲਾ ਮੁੱਖ ਮਾਰਗ ’ਤੇ ਜੋਗਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਮੌਲਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇਕ ਕਾਰ ਦੀ ਫੇਟ ਕਾਰਨ ਵਾਪਰਿਆ। ਕਾਰ ਨੂੰ ਰਵੀ ਬਾਂਸਲ ਪੁੱਤਰ ਸੁਰਿੰਦਰ ਕੁਮਾਰ ਬਾਂਸਲ ਵਾਸੀ ਮਾਨਸਾ ਚਲਾ ਰਿਹਾ ਸੀ, ਜੋ ਆਪਣੇ ਦੋਸਤ ਨਾਲ ਮਾਨਸਾ ਤੋਂ ਗਰੁਦੂਆਰਾਂ ਅੜ੍ਹੀਸ਼ਰ ਸਾਹਿਬ ਧੌਲਾ (ਬਰਨਾਲਾ) ਮੱਥਾ ਟੇਕਣ ਜਾ ਰਹੇ ਸਨ। ਜੋਗਾ ਦੇ ਨਜ਼ਦੀਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਦੂਜੇ ਪਾਸੇ ਚਲੀ ਗਈ ਅਤੇ ਸੜਕ ਦੇ ਕਿਨਾਰੇ ਖੜ੍ਹੇ ਮੌਲਵੀ ਪਰਚੰਦ ਅਲੀ (65) ਨੂੰ ਦਰੜ ਦਿੱਤਾ। ਪਰਚੰਦ ਅਲੀ ਜੋਗਾ ਸਥਿਤ ਇਕ ਮਸਜਿਦ ਵਿੱਚ ਰਹਿੰਦੇ ਸਨ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement