For the best experience, open
https://m.punjabitribuneonline.com
on your mobile browser.
Advertisement

ਮਥੁਰਾ: ਬਰਸਾਨਾ ਦੇ ਰਾਧਾ ਰਾਣੀ ਮੰਦਰ ਲੱਡੂ ਹੋਲੀ ਦੌਰਾਨ ’ਚ ਭਗਦੜ ਮਚੀ, ਕਈ ਸ਼ਰਧਾਲੂਆਂ ਦੀਆਂ ਲੱਤਾਂ-ਬਾਹਾਂ ਟੁੱਟੀਆਂ

11:45 AM Mar 18, 2024 IST
ਮਥੁਰਾ  ਬਰਸਾਨਾ ਦੇ ਰਾਧਾ ਰਾਣੀ ਮੰਦਰ ਲੱਡੂ ਹੋਲੀ ਦੌਰਾਨ ’ਚ ਭਗਦੜ ਮਚੀ  ਕਈ ਸ਼ਰਧਾਲੂਆਂ ਦੀਆਂ ਲੱਤਾਂ ਬਾਹਾਂ ਟੁੱਟੀਆਂ
ਫਾਈਲ ਫੋਟੋ।
Advertisement

ਮਥੁਰਾ (ਯੂਪੀ), 18 ਮਾਰਚ
ਮਥੁਰਾ ਜ਼ਿਲ੍ਹੇ ਦੇ ਬਰਸਾਨਾ ਵਿੱਚ ਰਾਧਾ ਰਾਣੀ ਮੰਦਰ ਵਿੱਚ ਲੱਡੂ ਹੋਲੀ ਦੌਰਾਨ ਭਾਰੀ ਭੀੜ ਕਾਰਨ ਪੌੜੀਆਂ ਦੀ ਰੇਲਿੰਗ ਟੁੱਟਣ ਕਾਰਨ 22 ਸ਼ਰਧਾਲੂ ਜ਼ਖ਼ਮੀ ਹੋ ਗਏ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਹਜ਼ਾਰਾਂ ਸ਼ਰਧਾਲੂਆਂ ਦੇ ਆਉਣ ਕਾਰਨ ਮੰਦਰ ਦੀਆਂ ਪੌੜੀਆਂ 'ਤੇ ਲੱਗੀ ਰੇਲਿੰਗ ਦਬਾਅ ਨੂੰ ਝੱਲ ਨਹੀਂ ਸਕੀ ਅਤੇ ਉਹ ਟੁੱਟ ਗਈ। ਇਸ ਕਾਰਨ ਕਈ ਸ਼ਰਧਾਲੂ ਹੇਠਾਂ ਡਿੱਗ ਗਏ, ਜਿਸ ਕਾਰਨ ਭਗਦੜ ਮੱਚ ਗਈ। ਇਹ ਸ਼ਰਧਾਲੂ ਕਈ ਘੰਟਿਆਂ ਤੋਂ ਮੰਦਰ ਦੇ ਦਰਵਾਜ਼ੇ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਬਰਸਾਨਾ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਇੰਚਾਰਜ ਡਾਕਟਰ ਮਨੋਜ ਵਸ਼ਿਸ਼ਟ ਨੇ ਦੱਸਿਆ ਕਿ ਘਟਨਾ ਤੋਂ ਬਾਅਦ 22 ਵਿਅਕਤੀਆਂ ਨੂੰ ਸੈਂਟਰ ਲਿਆਂਦਾ ਗਿਆ ਸੀ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਦੀਆਂ ਹੱਡੀਆਂ ਟੁੱਟੀਆਂ ਹਨ।

Advertisement

Advertisement
Author Image

Advertisement
Advertisement
×