ਮੈਚਬਾਕਸ ਸ਼ਾਟਸ ਨੇ ਸਿੱਧੂ ਮੂਸੇਵਾਲਾ ਬਾਰੇ ਕਤਿਾਬ ਦੇ ਅਧਿਕਾਰ ਹਾਸਲ ਕੀਤੇ
ਮੁੰਬਈ: ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਤੇ ਹੱਤਿਆ ਬਾਰੇ ਲਿਖੀ ਜੁਪਿੰਦਰਜੀਤ ਸਿੰਘ ਦੀ ਕਤਿਾਬ ਦਾ ਅਧਿਕਾਰ ਹਾਸਲ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜੁਪਿੰਦਰਜੀਤ ਸਿੰਘ ਦੀ ਕਤਿਾਬ ‘ਹੂ ਕਿਲਡ ਮੂਸੇਵਾਲਾ? ਦਿ ਸਪਾਈਰਲਿੰਗ ਸਟੋਰੀ ਆਫ ਵਾਇਲੈਂਸ ਇਨ ਪੰਜਾਬ’ ਉੱਤੇ ਜਾਂ ਤਾਂ ਫਿਲਮ ਬਣਾਈ ਜਾਵੇਗੀ ਜਾਂ ਕਿਸੇ ਸੀਰੀਜ਼ ਦਾ ਨਿਰਮਾਣ ਹੋਵੇਗਾ। ਇਹ ਕਤਿਾਬ ਇਸ ਸਾਲ ਜੂਨ ਵਿੱਚ ਪ੍ਰਕਾਸ਼ਤ ਹੋਈ ਸੀ ਜੋ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਜ਼ਿੰਦਗੀ ’ਚ ਅਪਰਾਧ, ਮਸ਼ਹੂਰੀ ਤੇ ਤ੍ਰਾਸਦੀ ਦੇ ਲੂੰ ਕੰਡੇ ਖੜ੍ਹੇ ਕਰਨ ਵਾਲੇ ਵੇਰਵੇ ਪੇਸ਼ ਕਰਦੀ ਹੈ। ਜੁਪਿੰਦਰਜੀਤ ਸਿੰਘ ਨੇ ਕਿਹਾ ਕਿ ਪੁਸਤਕ ਦੇ ਪ੍ਰਕਾਸ਼ਨ ਤੋਂ ਬਾਅਦ ਕਈ ਪ੍ਰੋਡਕਸ਼ਨ ਹਾਊਸਾਂ ਨੇ ਇਸ ਵਿੱਚ ਆਪਣੀ ਦਿਲਚਸਪੀ ਦਿਖਾਈ ਸੀ। ਮੈਚਬਾਕਸ ਸ਼ਾਟਸ ਨੇ ਪਹਿਲਾਂ ਫਿਲਮਸਾਜ਼ ਸ੍ਰੀਰਾਮ ਰਾਘਵਨ ਦੀ ਹਿੱਟ ਫਿਲਮ ‘ਅੰਧਾਧੁਨ’ ਦੀ ਹਮਾਇਤ ਕੀਤੀ ਸੀ ਅਤੇ ਹੁਣ ਹੰਸਲ ਮਹਤਿਾ ਦੀ ਅਪਰਾਧ ਆਧਾਰਤਿ ਸੀਰੀਜ਼ ‘ਸਕੂਪ’ ਦਾ ਨਿਰਮਾਣ ਕੀਤਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ (28) ਦੀ 29 ਮਈ, 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। -ਪੀਟੀਆਈ