ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਚ ਫਿਕਸਿੰਗ: ਭਾਰਤੀ ਨਾਗਰਿਕਾਂ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ

07:56 AM May 17, 2024 IST

ਕੋਲੰਬੋ: ਸ੍ਰੀਲੰਕਾ ਦੀ ਇੱਕ ਅਦਾਲਤ ਨੇ ਗ਼ੈਰਕਾਨੂੰਨੀ ਲੀਜੈਂਡ ਕ੍ਰਿਕਟ ਲੀਗ ਦੌਰਾਨ ਮੈਚ ਫਿਕਸਿੰਗ ਨੂੰ ਲੈ ਕੇ ਭਾਰਤੀ ਨਾਗਰਿਕਾਂ ਯੋਨੀ ਪਟੇਲ ਅਤੇ ਪੀ ਆਕਾਸ਼ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਦੋਵੇਂ ਇਸ ਵੇਲੇ ਜ਼ਮਾਨਤ ’ਤੇ ਹਨ। ਇਨ੍ਹਾਂ ’ਤੇ ਅੱਠ ਤੋਂ 19 ਮਾਰਚ ਤੱਕ ਕੈਂਡੀ ਦੇ ਪੱਲੇਕੇਲੇ ਸਟੇਡੀਅਮ ’ਚ ਖੇਡੀ ਗਈ ਲੀਗ ਦੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ। ਰਾਜਸਥਾਨ ਕਿੰਗਜ਼ ਨੇ ਫਾਈਨਲ ਵਿੱਚ ਨਿਊਯਾਰਕ ਸੁਪਰ ਸਟਰਾਈਕਰਜ਼ ਨੂੰ ਹਰਾਇਆ ਸੀ। ਪਟੇਲ ਕੈਂਡੀ ਸਵੈਂਪ ਆਰਮੀ ਟੀਮ ਦਾ ਮਾਲਕ ਹੈ। ਸ੍ਰੀਲੰਕਾ ਦੇ ਸਾਬਕਾ ਇੱਕ ਰੋਜ਼ਾ ਕਪਤਾਨ ਅਤੇ ਕੌਮੀ ਚੋਣ ਕਮੇਟੀ ਦੇ ਮੌਜੂਦਾ ਪ੍ਰਧਾਨ ਉਪੁਲ ਥਰੰਗਾ ਅਤੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਨੀਲ ਬਰੂਮ ਨੇ ਸ੍ਰੀਲੰਕਾ ਦੇ ਖੇਡ ਮੰਤਰਾਲੇ ਦੀ ਵਿਸ਼ੇਸ਼ ਜਾਂਚ ਇਕਾਈ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਨੇ ਲੀਗ ਵਿੱਚ ਖਰਾਬ ਪ੍ਰਦਰਸ਼ਨ ਜ਼ਰੀਏ ਮੈਚ ਫਿਕਸ ਕਰਨ ਲਈ ਉਸ ਨਾਲ ਸੰਪਰਕ ਕੀਤਾ ਸੀ। ਪਟੇਲ ਅਤੇ ਆਕਾਸ਼ ਜਾਂਚ ਪੂਰੀ ਹੋਣ ਤੱਕ ਸ੍ਰੀਲੰਕਾ ਛੱਡ ਕੇ ਨਹੀਂ ਜਾ ਸਕਦੇ। ਇਸ ਲੀਗ ਨੂੰ ਆਈਸੀਸੀ ਦੀ ਸ੍ਰੀਲੰਕਾ ਕ੍ਰਿਕਟ ਤੋਂ ਮਾਨਤਾ ਨਹੀਂ ਮਿਲੀ ਹੈ। -ਪੀਟੀਆਈ

Advertisement

Advertisement
Advertisement