ਨਾਵਲਕਾਰ ਪਰਗਟ ਸਿੰਘ ਸਿੱਧੂ ਨੂੰ ‘ਮਾਤਾ ਤੇਜ ਕੌਰ ਯਾਦਗਾਰੀ ਸਨਮਾਨ’
ਪਰਸ਼ੋਤਮ ਬੱਲੀ
ਬਰਨਾਲਾ, 8 ਅਕਤੂਬਰ
ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਗੋਬਿੰਦ ਬਾਂਸਲ ਧਰਮਸ਼ਾਲਾ ਵਿੱਚ ਕਰਵਾਏ ਆਪਣੇ ਸਾਲਾਨਾ ਸਮਾਗਮ ਮੌਕੇ ‘ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਸਨਮਾਨ’ ਪਰਗਟ ਸਿੰਘ ਸਿੱਧੂ ਨੂੰ ਪ੍ਰਦਾਨ ਕੀਤਾ ਗਿਆ।
ਸਮਾਗਮ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਨੇ ਦੱਸਿਆ ਕਿ ਇਸ ਸਨਮਾਨ ਦਾ ਫ਼ੈਸਲਾ ਸੁਹਿਰਦ ਲੇਖਕਾਂ ਦੀ ਰਾਇ ’ਤੇ ਅਧਾਰਿਤ ਹੁੰਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਪਰਗਟ ਸਿੰਘ ਸਿੱਧੂ ਨੇ ਆਪਣੀਆਂ ਲਿਖਤਾਂ ਵਿੱਚ ਆਮ ਲੋਕਾਂ ਦੇ ਜੀਵਨ ਨੂੰ ਬਹੁਤ ਖ਼ੂਬਸੂਰਤੀ ਨਾਲ ਚਿਤਰਿਆ ਹੋਇਆ ਹੈ ਜਿਸ ਕਰ ਕੇ ਪੰਜਾਬੀ ਦੇ ਪਾਠਕਾਂ ਨੇ ਉਨ੍ਹਾਂ ਨੂੰ ਬਹੁਤ ਮਾਣ ਦਿੱਤਾ ਹੈ। ਸਮਾਗਮ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਅਜਿਹੇ ਸਨਮਾਨ ਲੇਖਕਾਂ ਨੂੰ ਨਵੀਂ ਊਰਜਾ ਦਿੰਦੇ ਹਨ ਤੇ ਇਹ ਪ੍ਰਕਿਰਿਆ ਚਲਦੀ ਰਹਿਣੀ ਚਾਹੀਦੀ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਦਾ ਮੱਤ ਸੀ ਕਿ ਸਿੱਧੂ ਦੀ ਮਨਮੋਹਕ ਭਾਸ਼ਾ ਸ਼ੈਲੀ ਕਾਰਨ ਉਸ ਦੀਆਂ ਰਚਨਾਵਾਂ ਪਾਠਕਾਂ ਦੇ ਮਨਾਂ ‘ਤੇ ਉਕਰੀਆਂ ਹੋਈਆਂ ਹਨ ਤੇ ਪਾਠਕ ਹੀ ਕਿਸੇ ਲੇਖਕ ਦਾ ਸਰਮਾਇਆ ਹੁੰਦੇ ਹਨ। ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਕੋਈ ਵੀ ਸਨਮਾਨ ਮਿਲਣ ਨਾਲ ਲੇਖਕ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਵਿਚਾਰ ਵਟਾਂਦਰੇ ਵਿਚ ਓਮ ਪ੍ਰਕਾਸ਼ ਗਾਸੋ, ਪਰਗਟ ਸਿੰਘ ਸਤੌਜ, ਡਾ ਰਾਮ ਪਾਲ ਸ਼ਾਹਪੁਰੀ, ਡਾ ਹਰਿਭਗਵਾਨ, ਪਵਨ ਪਰਿੰਦਾ, ਜਗਤਾਰ ਜਜ਼ੀਰਾ, ਦਰਸ਼ਨ ਸਿੰਘ ਗੁਰੂ, ਡਾ ਸੰਪੂਰਨ ਸਿੰਘ ਟੱਲੇਵਾਲ, ਜੰਗ ਸਿੰਘ ਫੱਟੜ ਰਾਮ ਸਰੂਪ ਸ਼ਰਮਾ, ਤੇਜਿੰਦਰ ਚੰਡਿਹੋਕ, ਲਛਮਣ ਦਾਸ ਮੁਸਾਫਿਰ, ਸੁਰਜੀਤ ਸਿੰਘ ਸੰਧੂ ਆਦਿ ਨੇ ਵੀ ਹਿੱਸਾ ਲਿਆ। ਮੰਚ ਸੰਚਾਲਨ ਡਾ. ਹਰਿਭਗਵਾਨ ਨੇ ਬਾਖ਼ੂਬੀ ਨਿਭਾਇਆ।