ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਤਾ ਜਗੀਰ ਕੌਰ ਨੇ ਲੋੜਵੰਦਾਂ ਦੀ ਮਦਦ ਲਈ ਜੀਵਨ ਲੇਖੇ ਲਾਇਆ: ਪਰਨੀਤ ਕੌਰ

06:33 AM Jan 29, 2024 IST
ਭੁਪਿੰਦਰ ਸੈਣੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਮੌਕੇ ਪਰਨੀਤ ਕੌਰ। -ਫੋਟੋ: ਰੂਬਲ

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 28 ਜਨਵਰੀ
ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਕਿਹਾ ਹੈ ਕਿ ਸਵਰਗੀ ਜਗੀਰ ਕੌਰ ਨੇ ਆਪਣਾ ਸਮੁੱਚਾ ਜੀਵਨ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਲਗਾਇਆ ਹੈ, ਅੱਗੇ ਉੁਨ੍ਹਾਂ ਵੱਲੋਂ ਦਿਖਾਏ ਮਾਰਗ ’ਤੇ ਚਲਦੇ ਹੋਏ ਉਨ੍ਹਾਂ ਦੇ ਬੱਚੇ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ।
ਪਰਨੀਤ ਕੌਰ ਅੱਜ ਪਿੰਡ ਦੇਵੀਨਗਰ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸਟੇਟ ਐਵਾਰਡੀ ਭੁਪਿੰਦਰ ਸੈਣੀ ਦੀ ਮਾਤਾ ਬੀਬੀ ਜਗੀਰ ਕੌਰ ਜੀ ਦੀ ਮੌਤ ਤੋਂ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਉਨ੍ਹਾਂ ਦੇ ਅਵਾਸ ਤੇ ਪੁੱਜੀ ਸਨ। ਬੀਬੀ ਜਗੀਰ ਕੌਰ ਦਾ ਲੰਘੇ ਦਿਨੀਂ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਪਰਨੀਤ ਕੌਰ ਨੇ ਭੁਪਿੰਦਰ ਸੈਣੀ ਦੇ ਪਿਤਾ ਅਤੇ ਸਾਹਿਤ ਸਭਾ ਦੇ ਚੇਅਰਮੈਨ ਗੁਰਬਚਨ ਸਿੰਘ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਜੀਵਨ ਸਾਥੀ ਦੀ ਸਹੀ ਅਰਥਾਂ ਵਿੱਚ ਲੋੜ ਉਮਰ ਦੇ ਆਖਰੀ ਪੜਾਅ ’ਤੇ ਹੁੰਦੀ ਹੈ। ਇਸ ਮੌਕੇ ਸਟੇਟ ਐਵਾਰਡੀ ਮਾਸਟਰ ਜਸਵਿੰਦਰ ਨਈਅਰ, ਅਮਰ ਚਾਵਲਾ, ਜੈਪਾਲ, ਗਿਆਨੀ ਧਰਮ ਸਿੰਘ, ਹਰਨੇਕ ਸੈਣੀ, ਰਜਿੰਦਰ ਸੈਣੀ ਨੇ ਮਾਤਾ ਜਗੀਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ।

Advertisement

Advertisement