ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਤਾ ਹਰਦੇਈ ਕਾਲਜੀਏਟ ਸਕੂਲ ਵਿੱਚ ਫ਼ਲਦਾਰ ਬੂਟੇ ਲਾਏ

10:31 AM Aug 24, 2024 IST
ਮਾਤਾ ਹਰਦੇਈ ਸਕੂਲ ਵਿੱਚ ਬੂਟੇ ਲਾਉਂਦੇ ਹੋਏ ਕਲੱਬ ਮੈਂਬਰ ਅਤੇ ਸਟਾਫ਼। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 23 ਅਗਸਤ
ਇੱਥੇ ਸਥਾਨਕ ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਹਾਕੀ ਕਲੱਬ ਸਮਰਾਲਾ ਵੱਲੋਂ ਫ਼ਲਦਾਰ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਅਤੇ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਹਰ ਇੱਕ ਮਨੁੱਖ ਨੂੰ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸੰਸਥਾ ਵੱਲੋਂ ਪਿੰਡ ਭੰਗਲਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਤੀਜਾ ਜੰਗਲ 150 ਪਿੱਪਲਾਂ ਦੇ ਬੂਟੇ ਲਗਾ ਕੇ ਤਿਆਰ ਕੀਤਾ ਗਿਆ ਹੈ, ਜੋ ਆੳਣ ਵਾਲੇ ਸਾਲਾਂ ਵਿੱਚ ਨੇੜਲੇ ਪਿੰਡਾਂ ਲਈ ਆਕਸੀਜਨ ਦਾ ਕੇਂਦਰ ਬਣੇਗਾ। ਇਸ ਮੌਕੇ ਪ੍ਰਿੰਸੀਪਲ ਬਲਜੀਤ ਸਿੰਘ ਨੇ ਹਾਕੀ ਕਲੱਬ ਸਮਰਾਲਾ ਦੇ ਬੇਮਿਸਾਲ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਵਿੰਦਰ ਕੌਰ, ਹਰਿੰਦਰ ਕੌਰ, ਕਮਲਜੀਤ ਕੌਰ, ਰੂਹੀ ਸ਼ਰਮਾ, ਨਰਿੰਦਰ ਸਿੰਘ, ਕਾਜਲ, ਸਿਮਰਜੀਤ ਕੌਰ, ਹਰਿੰਦਰਦੀਪ ਸ਼ਰਮਾ, ਮਨਜੋਤ ਕੌਰ, ਸੰਤੋਸ਼ ਗੁਪਤਾ, ਕਨਿਕਾ, ਨਰਿੰਦਰ ਸਿੰਘ, ਜੋਤੀ ਕੁਮਾਰੀ ਅਤੇ ਜਨਰਲ ਸਕੱਤਰ ਅੰਮ੍ਰਿਤਪਾਲ, ਗੁਰਮੀਤ ਸਿੰਘ, ਕੁਲਜਿੰਦਰ ਸਿੰਘ, ਹਰਬੰਸ ਲਾਲ ਚਾਨਣਾ, ਮੇਵਾ ਸਿੰਘ ਅਤੇ ਸਕੂਲ ਵਿਦਿਆਰਥਣਾਂ ਹਾਜ਼ਰ ਸਨ।

Advertisement

Advertisement
Advertisement