‘ਮਾਤਾ ਗੁਜਰੀ ਨੇ ਮਨੁੱਖਤਾ ਨੂੰ ਜ਼ੁਲਮ ਅੱਗੇ ਨਾ ਝੁਕਣ ਲਈ ਪ੍ਰੇਰਿਆ’
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 24 ਨਵੰਬਰ
ਮਾਤਾ ਗੁਜਰੀ ਨੂੰ ਸਮਰਪਿਤ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਸਟੱਡੀ ਸਰਕਲ ਵੱਲੋਂ ‘ਮਾਤਾ ਗੁਜਰੀ ਜੀ: ਜੀਵਨ ਅਤੇ ਸ਼ਖ਼ਸੀਅਤ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਇਸ ਵਿੱਚ ਪ੍ਰੋਫ਼ੈਸਰ ਸਰਕਾਰੀ ਕਾਲਜ ਰੋਪੜ ਡਾ. ਜਗਜੀਵਨ ਸਿੰਘ ਨੇ ਅਤੇ ਐਸੋਸੀਏਟ ਪ੍ਰੋਫੈਸਰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਡਾ. ਪਰਮਜੀਤ ਕੌਰ ਨੇ ਵਿਚਾਰ ਪੇਸ਼ ਕੀਤੇ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਮਾਤਾ ਗੁਜਰੀ ਜੀ ਸਬਰ, ਸੰਤੋਖ ਅਤੇ ਬਲੀਦਾਨ ਦੀ ਮੂਰਤ ਸਨ। ਉਨ੍ਹਾਂ ਨੇ ਮੌਕੇ ਦੀ ਜਾਲਮ ਸਰਕਾਰ ਅੱਗੇ ਨਾ ਝੁਕਦਿਆਂ ਸਿੱਖੀ ਸਿਦਕ ਨੂੰ ਕਾਇਮ ਰੱਖਿਆ ਅਤੇ ਸਮੁੱਚੀ ਮਾਨਵਤਾ ਨੂੰ ਜ਼ੁਲਮ ਅੱਗੇ ਨਾ ਝੁਕਣ ਦੀ ਪ੍ਰੇਰਨਾ ਦਿੱਤੀ।
ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਧੰਨਵਾਦ ਮਤਾ ਪੇਸ਼ ਕੀਤਾ, ਮੰਚ ਸੰਚਾਲਨ ਮਾਤਾ ਗੁਜਰੀ ਸਟੱਡੀ ਸਰਕਲ ਦੇ ਕਨਵੀਨਰ ਡਾ. ਗੁਰਬਾਜ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ. ਬੀਰਇੰਦਰ ਸਿੰਘ ਸਰਾਓ, ਪ੍ਰੋ. ਹਰਭਿੰਦਰ ਸਿੰਘ, ਡਾ. ਜੁਝਾਰ ਸਿੰਘ, ਡਾ. ਗਗਨਦੀਪ ਸਿੰਘ, ਡਾ. ਅਵਨੀਤ ਕੌਰ, ਪ੍ਰੋ. ਹਰਬੀਰ ਕੌਰ, ਪ੍ਰੋ. ਬ੍ਰਹਮਜੋਤ ਕੌਰ ਤੇ ਪ੍ਰੋ. ਪੁਸ਼ਪਿੰਦਰ ਸਿੰਘ ਆਦਿ ਹਾਜ਼ਰ ਸਨ।