For the best experience, open
https://m.punjabitribuneonline.com
on your mobile browser.
Advertisement

ਮਾਸਟਰਜ਼ ਬੈਡਮਿੰਟਨ: ਕਿਰਨ ਜੌਰਜ ਮੁੱਖ ਡਰਾਅ ’ਚ

07:14 AM Jan 24, 2024 IST
ਮਾਸਟਰਜ਼ ਬੈਡਮਿੰਟਨ  ਕਿਰਨ ਜੌਰਜ ਮੁੱਖ ਡਰਾਅ ’ਚ
Advertisement

ਜਕਾਰਤਾ: ਭਾਰਤ ਦੇ ਕਿਰਨ ਜੌਰਜ ਨੇ ਇੰਡੋਨੇਸ਼ੀਆ ਮਾਸਟਰਜ਼ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਲੀਫਾਇੰਗ ਗੇੜ ਵਿੱਚ ਦੋ ਜਿੱਤਾਂ ਦਰਜ ਕਰ ਕੇ ਮੁੱਖ ਡਰਾਅ ਵਿੱਚ ਜਗ੍ਹਾ ਬਣਾਈ ਹੈ। ਉਸ ਨੇ ਇੰਡੋਨੇਸ਼ੀਆ ਦੇ ਸ਼ੇਸਰ ਹਿਰੇਨ ਰੁਸਤਾਵਿਤੋ ਨੂੰ 21-17, 12-21, 21-15 ਨਾਲ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਫਰਾਂਸ ਦੇ ਐਲੇਕਸ ਲੇਨੀਅਰ ਨੂੰ 12-21, 21-18, 22-20 ਨਾਲ ਮਾਤ ਦਿੱਤੀ ਸੀ। ਮੁੱਖ ਡਰਾਅ ਵਿੱਚ ਸੱਤਵਾਂ ਦਰਜਾ ਪ੍ਰਾਪਤ ਐੱਚਐੱਸ ਪ੍ਰਣੌਏ ਆਪਣੀ ਮੁਹਿੰਮ ਦੀ ਸ਼ੁਰੂਆਤ ਸਾਬਕਾ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋਹ ਕੇ. ਯਿਊ ਖ਼ਿਲਾਫ਼ ਕਰੇਗਾ। ਲਕਸ਼ੈ ਸੇਨ ਦਾ ਸਾਹਮਣਾ ਚੀਨ ਦੇ ਵੇਂਗ ਹੋਂਗ ਯਾਂਗ ਨਾਲ ਹੋਵੇਗਾ ਤੇ ਕਿਦਾਂਬੀ ਸ੍ਰੀਕਾਂਤ ਲੀ ਜ਼ੀ ਜੀਆ ਨਾਲ ਭਿੜੇਗਾ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement