ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਸਟਰ ਤਾਰਾ ਸਿੰਘ ਕਾਲਜ ਦੀ ਪਲਕ ਬਣੀ ਮਿਸ ਫੇਅਰਵੈੱਲ

06:42 AM Apr 08, 2024 IST
ਮਿਸ ਫੇਅਰਵੈੱਲ ਅਤੇ ਖਿਤਾਬ ਜਿੱਤਣ ਵਾਲੀਆਂ ਹੋਰ ਵਿਦਿਆਰਥਣਾਂ। -ਫੋਟੋ: ਬਸਰਾ

ਲੁਧਿਆਣਾ: ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਦੇ ਕੈਂਪਸ ਵਿੱਚ ਮੈਨੇਜਮੈਂਟ, ਕਾਮਰਸ ਅਤੇ ਆਈਟੀ ਸਟਰੀਮ ਲਈ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ। ਸਮਾਗਮ ਦਾ ਆਕਰਸ਼ਨ ਸੁੰਦਰ ਸੱਭਿਆਚਾਰਕ ਪੇਸ਼ਕਾਰੀਆਂ ਸਨ ਜਿਨ੍ਹਾਂ ਵਿੱਚ ਰੌਚਕ ਨ੍ਰਿੱਤ ਅਤੇ ਗੀਤ-ਸੰਗੀਤ ਸ਼ਾਮਲ ਰਿਹਾ। ਇਸ ਤੋਂ ਇਲਾਵਾ ਮਾਡਲਿੰਗ ਰਾਊਂਡ ਵਿੱਚ ਵਿਦਿਆਰਥਣਾਂ ਨੇ ਆਪਣੀਆਂ ਰਚਨਾਤਮਕ, ਰਵਾਇਤੀ ਅਤੇ ਸਮਕਾਲੀ ਰੁਝਾਨਾਂ ਨੂੰ ਉਜਾਗਰ ਕਰਦੀਆਂ ਪੁਸ਼ਾਕਾਂ ਰਾਹੀ ਰੈਂਪ ਵਾਕ ਕਰ ਕੇ ਸਟੇਜ ਤੇ ਸਮਾਂ ਬੰਨ੍ਹਿਆ। ਮਾਡਲਿੰਗ ਵਿੱਚ ਪਲਕ ਸ਼ਰਮਾ ਮਿਸ ਫੇਅਰਵੈੱਲ ਕਾਮਰਸ, ਦਾਮਿਨੀ ਮਿਸ ਫੇਅਰਵੈੱਲ ਆਈਟੀ ਅਤੇ ਅੰਜਲੀ ਗੁਪਤਾ ਮਿਸ ਫੇਅਰਵੈੱਲ ਪੀਜੀ ਰਹੀ। ਇਸੇ ਤਰ੍ਹਾਂ ਖੁਸ਼ੀ ਅਤੇ ਰਾਬੀਆ ਨੂੰ ਕ੍ਰਮਵਾਰ ਫਸਟ ਅਤੇ ਸੈਕਿੰਡ ਰਨਰ ਅੱਪ ਐਲਾਨੀਆਂ ਗਈਆਂ। ਇਸ ਦੇ ਨਾਲ ਹੀ ਪੂਜਾ ਨੇ ਮਿਸ ਦੀਵਾ ਅਤੇ ਜੈਸਮੀਨ ਨੇ ਵਧੀਆ ਕੈਟਵਾਕ ਦਾ ਖਿਤਾਬ ਆਪਣੇ ਨਾਂ ਕੀਤਾ। ਪ੍ਰਿਆ ਨੂੰ ਮਿਸ ਕੋਨਫੀਡੈਂਟ ਅਤੇ ਆਨਹਾ ਨੂੰ ਮਿਸ ਸਿੰਪਲੀਸਿਟੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। -ਖੇਤਰੀ ਪ੍ਰਤੀਨਿਧ

Advertisement

Advertisement