ਮਾਸਟਰ ਗੇਮਜ਼ ਇੰਡੀਆ: ਪ੍ਰੋਫੈਸਰ ਬਲਕਾਰ ਸਿੰਘ ਨੇ ਪੰਜ ਤਗਮੇ ਜਿੱਤੇ
ਪੱਤਰ ਪ੍ਰੇਰਕ
ਸਮਾਣਾ, 19 ਦਸੰਬਰ
ਖੇਲੋ ਮਾਸਟਰ ਗੇਮ ਇੰਡੀਆ ਵਿੱਚੋਂ ਪਬਲਿਕ ਕਾਲਜ ਸਮਾਣਾ ਦੇ ਪੰਜਾਬੀ ਵਿਭਾਗ ਵਿੱਚ ਸੇਵਾ ਨਿਭਾ ਰਹੇ ਪ੍ਰੋਫੈਸਰ ਬਲਕਾਰ ਸਿੰਘ ਨੇ ਪੰਜ ਤਗਮੇ ਜਿੱਤੇ ਹਨ। ਕਾਮਨਵੈਲਥ ਖੇਡ ਕੰਪਲੈਕਸ ਦਿੱਲੀ ਵਿੱਚ ਹੋਏ ਇਨ੍ਹਾਂ ਅਥਲੈਟਿਕ ਮੁਕਾਬਲਿਆਂ ਦੇ ਵੱਖ- ਵੱਖ ਈਵੈਂਟਸ ਵਿੱਚ ਤਿੰਨ ਸੋਨੇ ਦੇ ਤਗਮੇ, ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਗਮਾ ਜਿੱਤਿਆ। ਉਨ੍ਹਾਂ ਨੇ 400 ਮੀਟਰ ਵਿੱਚੋਂ ਸੋਨ ਤਗਮਾ, 800 ਮੀਟਰ ਵਿੱਚੋਂ ਚਾਂਦੀ, 200 ਮੀਟਰ ਵਿੱਚੋਂ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਪੰਜਾਬ ਅਤੇ ਦਿੱਲੀ ਦੀਆਂ ਟੀਮਾਂ ਵੱਲੋਂ ਭਾਗ ਲੈਂਦਿਆਂ ਦੋ ਰਿਲੇਅ ਦੌੜ (400 ਮੀਟਰ ਅਤੇ 100 ਮੀਟਰ) ਵਿੱਚੋਂ ਦੋ ਸੋਨ ਤਗਮੇ ਜਿੱਤੇ।
ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੱਤਰ ਕਾਲਜ ਮੈਨੇਜਮੈਂਟ ਇੰਦਰਜੀਤ ਸਿੰਘ ਵੜੈਚ, ਕਾਲਜ ਪ੍ਰਿੰਸੀਪਲ ਡਾ. ਜਤਿੰਦਰ ਦੇਵ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਸ਼ਮਸ਼ੇਰ ਸਿੰਘ, ਹਿਸਟਰੀ ਵਿਭਾਗ ਦੇ ਮੁੱਖੀ ਡਾ. ਹਰਕੀਰਤ ਸਿੰਘ ਅਤੇ ਸਮੂਹ ਸਟਾਫ ਮੈਬਰ ਟੀਚਿੰਗ ਅਤੇ ਨਾਨਟੀਚਿੰਗ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੇ ਕੋਚ ਬਲਵਿੰਦਰ ਸਿੰਘ ਬਿੰਦਾ ਨੇ ਇਨ੍ਹਾਂ ਜਿੱਤਾਂ ਦੇ ਖੁਸ਼ੀ ਦਾ ਇਜ਼ਹਾਰ ਕੀਤਾ।