For the best experience, open
https://m.punjabitribuneonline.com
on your mobile browser.
Advertisement

ਮਾਸਟਰ ਕੇਡਰ ਯੂਨੀਅਨ ਵੱਲੋਂ ਡੀਪੀਆਈ (ਸ) ਨਾਲ ਮੀਟਿੰਗ

07:22 AM Aug 21, 2024 IST
ਮਾਸਟਰ ਕੇਡਰ ਯੂਨੀਅਨ ਵੱਲੋਂ ਡੀਪੀਆਈ  ਸ  ਨਾਲ ਮੀਟਿੰਗ
ਡੀਪੀਆਈ ਨਾਲ ਮੀਟਿੰਗ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਨੁਮਾਇੰਦੇ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਗਸਤ
ਮਾਸਟਰ ਕੇਡਰ ਯੂਨੀਅਨ ਦੀ ਅਧਿਆਪਕਾਂ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ ਲਈ ਡੀਪੀਆਈ (ਸ) ਪੰਜਾਬ ਨਾਲ ਮੀਟਿੰਗ ਹੋਈ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਅਤੇ ਫਾਊਂਂਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ ਦੀ ਸਾਂਝੀ ਅਗਵਾਈ ਹੇਠ ਡੀਪੀਆਈ ਸੈਕੰਡਰੀ ਪਰਮਜੀਤ ਸਿੰਘ ਨਾਲ ਹੋਈ ਇਸ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਗੱਲਬਾਤ ਕੀਤੀ ਗਈ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਉਕਤ ਮੀਟਿੰਗ ਵਿੱਚ ਡੀਪੀਆਈ ਸੈਕੰਡਰੀ ਨੂੰ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਦੀਆਂ ਸੂਚੀਆਂ ਜਲਦੀ ਜਾਰੀ ਕਰਨ ਦੀ ਪੁਰਜ਼ੋਰ ਮੰਗ ਕੀਤੀ। ਡੀ.ਪੀ.ਆਈ. ਸੈਕੰਡਰੀ ਨੇ ਇਸ ਮੰਗ ਸਬੰਧੀ 21 ਅਗਸਤ ਨੂੰ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਅਤੇ ਮਾਸਟਰ ਕੇਡਰ ਤੋ ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਵੀ ਜਲਦੀ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਯੂਨੀਅਨ ਵੱਲੋਂ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦੇ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਤੁਰੰਤ ਲੈਂਥ ਆਫ ਸਰਵਿਸ ਦੇ ਆਧਾਰ ’ਤੇ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਵਾਲਾ ਪੱਤਰ ਵੀ ਡੀ.ਪੀ.ਆਈ. ਸੈਕੰਡਰੀ ਵੱਲੋਂ ਹਸਤਾਖ਼ਰ ਕਰ ਦਿੱਤੇ ਹਨ ਤੇ ਸਿੱਖਿਆ ਮੰਤਰੀ ਕੋਲ ਮਨਜ਼ੂਰੀ ਵਾਸਤੇ ਭੇਜ ਦਿੱਤਾ ਹੈ। ਉਨ੍ਹਾਂ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾ ਨੂੰ ਐੱਸ.ਐੱਸ. ਦੀ ਪੋਸਟਾਂ ’ਤੇ ਬਦਲੀਆਂ ਵਿੱਚ ਵਿਚਾਰਨ ਦਾ ਵੀ ਭਰੋਸਾ ਦਿੱਤਾ, ਵਿੱਤੀ ਮੰਗਾਂ ਜਿਵੇਂ 2.59 ਗੁਣਾਂਕ ,ਪੇਂਡੂ ਭੱਤਾ, ਬਾਰਡਰ ਏਰੀਆ ਅਲਾਉਨਸ, ਏਸੀਪੀ ਤੇ ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਸਬੰਧੀ, 3704, 2392 ਅਤੇ 4161 ਅਧਿਆਪਕਾਂ ਨੂੰ ਪੰਜਾਬ ਦਾ ਪੇਅ ਸਕੇਲ ਬਹਾਲ ਕਰਨ ਸਬੰਧੀ ਮਸਲੇ ਵਿੱਤ ਮੰਤਰੀ ਨਾਲ ਮਿਲ ਕੇ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਬਲਜਿੰਦਰ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੋਪੜ, ਅਰਜਿੰਦਰ ਸਿੰਘ ਕਲੇਰ ਪ੍ਰਧਾਨ ਅੰਮ੍ਰਿਤਸਰ, ਗੁਰਮੇਜ ਕਲੇਰ, ਸੁਖਦੇਵ ਕਾਜਲ, ਹਰਭਜਨ ਹੁਸ਼ਿਆਰਪੁਰ, ਮਨਦੀਪ ਸਿੰਘ ਸੇਖੋਂ, ਨਵੀਨ ਕਪਿਲਾ ਲੁਧਿਆਣਾ ਪ੍ਰਧਾਨ, ਧਰਮਿੰਦਰ ਸਿੰਘ ਪ੍ਰਧਾਨ ਫ਼ਰੀਦਕੋਟ, ਸੁਖਰਾਜ ਬੁੱਟਰ ਪ੍ਰਧਾਨ ਮੁਕਤਸਰ, ਇੰਦਰਜੀਤ, ਗੁਰਮੀਤ ਸਿੰਘ ਭੁੱਲਰ ਤੇ ਗਗਨਦੀਪ ਸਿੰਘ ਅਧਿਆਪਕ ਆਗੂ ਹਾਜ਼ਰ ਸਨ।

Advertisement

Advertisement
Advertisement
Author Image

Advertisement