ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਸਟਰ ਅਥਲੈਟਿਕਸ: 800 ਮੀਟਰ ’ਚ ਖੀਮਾ ਰਾਮ ਅੱਵਲ

08:44 AM Nov 24, 2024 IST
ਮਾਸਟਰ ਅਥਲੈਟਿਕ ਮੀਟ ਦਾ ਉਦਘਾਟਨ ਕਰਦੇ ਹੋਏ ਤੇਜਿੰਦਰਪਾਲ ਸਿੰਘ ਤੂਰ ਅਤੇ ਹੋਰ।

ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 23 ਨਵੰਬਰ
ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵੱਲੋਂ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ ਦੀ ਨਿਗਰਾਨੀ ਹੇਠ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ 45ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ। ਇਸ ਅਥਲੈਟਿਕ ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇਜਿੰਦਰਪਾਲ ਸਿੰਘ ਤੂਰ ਏਸ਼ੀਆ ਗੋਲਡ ਮੈਡਲਿਸਟ (ਸ਼ਾਟਪੁੱਟ) ਵੱਲੋਂ ਝੰਡਾ ਲਹਿਰਾ ਕੇ ਖਿਡਾਰੀਆਂ ਤੋਂ ਮਾਰਚ ਪਾਸਟ ਦੌਰਾਨ ਸਲਾਮੀ ਲੈਣ ਉਪਰੰਤ ਕੀਤਾ।
ਇਸ ਮੌਕੇ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਪ੍ਰੀਤਮ ਸਿੰਘ ਮੋਹਾਲੀ, ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ, ਬਲਦੇਵ ਸਿੰਘ ਭੰਮਾਵੱਦੀ, ਮਨਜੀਤ ਸਿੰਘ ਬਾਲੀਆਂ, ਭੁਪਿੰਦਰ ਸਿੰਘ ਗਰੇਵਾਲ, ਗਮਦੂਰ ਸਿੰਘ ਬਹਾਦਰਪੁਰ, ਡਾ. ਗੁਰਬੀਰ ਸਿੰਘ ਸੋਹੀ, ਸੁਖਮਿੰਦਰ ਸਿੰਘ ਭੱਠਲ, ਪ੍ਰਿੰਸੀਪਲ ਗੀਤਾ ਠਾਕੁਰ, ਪ੍ਰਿੰਸੀਪਲ ਵਿਜੇ ਪਲਾਹਾ ਹਾਜ਼ਰ ਹੋਏ।
ਡਾ. ਗੀਤਾ ਠਾਕੁਰ ਦੀ ਨਿਗਰਾਨੀ ਹੇਠ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦੇ ਪਹਿਲੇ ਮੁਕਾਬਲੇ 35 ਸਾਲ ਵਰਗ ਦੇ 800 ਮੀਟਰ ਮਰਦਾਂ ਦੇ ਦੌੜ ਮੁਕਾਬਲੇ ਵਿੱਚ ਚੰਡੀਗੜ੍ਹ ਦੇ ਖੀਮਾ ਰਾਮ ਨੇ ਜਿੱਤ ਦਰਜ ਕੀਤੀ। ਅੱਜ ਦੇ ਮੁਕਾਬਲਿਆਂ ਵਿੱਚ 75 ਸਾਲ ਵਰਗ ਲੰਬੀ ਛਾਲ ਵਿੱਚ ਬਹਾਲ ਸਿੰਘ ਪਟਿਆਲਾ ਨੇ ਪਹਿਲਾ, ਪੂਰਨ ਸਿੰਘ ਗੁਰਦਾਸਪੁਰ ਨੇ ਦੂਜਾ ਅਤੇ ਮੁਖਤਿਆਰ ਸਿੰਘ ਪਟਿਆਲਾ ਨੇ ਤੀਜਾ, 75 ਸਾਲ ਵਰਗ ਦੇ 800 ਮੀਟਰ ਵਿੱਚ ਸੁਰਿੰਦਰ ਕੁਮਾਰ ਨੇ ਪਹਿਲਾ, ਮੁਖਤਿਆਰ ਸਿੰਘ ਨੇ ਦੂਜਾ, 60 ਤੋਂ ਵੱਧ ਉਮਰ ਵਰਗ ਮਹਿਲਾ ਵਿੱਚ ਸੁਰਿੰਦਰ ਅਠਵਾਲ ਪਟਿਆਲਾ ਨੇ ਪਹਿਲਾ, ਇੰਦੂ ਗੋਪਾਲ ਪਟਿਆਲਾ ਨੇ ਦੂਜਾ, 70 ਸਾਲ ਵਰਗ ਲੰਬੀ ਛਾਲ ਵਿੱਚ ਮਰਦਾਂ ਦੇ ਮੁਕਾਬਲੇ ਵਿੱਚ ਰਛਪਾਲ ਸਿੰਘ ਗੁਰਦਾਸਪੁਰ ਨੇ ਪਹਿਲਾ, ਜੰਗੀਰ ਚੰਦ ਅੰਮ੍ਰਿਤਸਰ ਨੇ ਦੂਜਾ ਅਤੇ ਮੋਹਨ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 60 ਪਲਸ ਪੋਲ ਵਾਲਟ ਵਿੱਚ ਲਖਵਿੰਦਰ ਸਿੰਘ ਗੁਰਦਾਸਪੁਰ ਪਹਿਲਾ, ਪ੍ਰੀਤਮ ਦਾਸ ਜਲੰਧਰ ਦੂਜਾ, 60 ਪਲਸ 800 ਮੀਟਰ ਵਿੱਚ ਰਾਜਵੀਰ ਸਿੰਘ ਅੰਮ੍ਰਿਤਸਰ ਨੇ ਪਹਿਲਾ, ਸੁਖਚਰਨ ਸਿੰਘ ਪਟਿਆਲ ਨੇ ਦੂਜਾ, ਸ਼ਮਸ਼ੇਰ ਸਿੰਘ ਸੰਗਰੂਰ ਨੇ ਤੀਜਾ, 65 ਪਲਸ 800 ਮੀਟਰ ਵਿੱਚ ਮਾਲਵਿੰਦਰ ਸਿੰਘ ਲੁਧਿਆਣਾ ਨੇ ਪਹਿਲਾ, ਕੇਵਲ ਸਿੰਘ ਹੁਸ਼ਿਆਰਪੁਰ ਨੇ ਦੂਜਾ ਅਤੇ ਜੋਗਿੰਦਰ ਸਿੰਘ ਮੁਕਤਸਰ ਸਾਹਿਬ ਨੇ ਤੀਜਾ, 70 ਪਲਸ 800 ਮੀਟਰ ਵਿੱਚ ਜੋਗਿੰਦਰਪਾਲ ਹੁਸ਼ਿਆਰਪੁਰ ਨੇ ਪਹਿਲਾ, ਸੁਖਦੇਵ ਸਿੰਘ ਫਤਿਹਗੜ੍ਹ ਸਾਹਿਬ ਨੇ ਦੂਜਾ ਅਤੇ ਸਕਤਾਰ ਸਿੰਘ ਤਰਨਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡਾ. ਉਂਕਾਰ ਸਿੰਘ, ਡਾ. ਦੇਵ ਰਾਜ ਅੱਤਰੀ, ਡਾ. ਅਮਰਜੀਤ ਸਿੰਘ, ਸੁਖਦੀਪ ਕੌਰ, ਪ੍ਰਿੰਸੀਪਲ ਵਿਜੇ ਪਲਾਹਾ, ਡਾ. ਜਸਪਾਲ ਸਿੰਘ, ਡਾ. ਮੇਜਰ ਸਿੰਘ ਚੱਠਾ ਅਤੇ ਡਾ. ਨਿਰਪਜੀਤ ਸਿੰਘ ਹਾਜ਼ਰ ਸੀ।

Advertisement

Advertisement