ਢੱਕੀ ਸਾਹਿਬ ’ਚ ਮੱਸਿਆ ਦਾ ਦਿਹਾੜਾ ਮਨਾਇਆ
07:31 AM Sep 03, 2024 IST
ਪੱਤਰ ਪ੍ਰੇਰਕ
ਪਾਇਲ, 2 ਸਤੰਬਰ
ਸੰਤ ਦਰਸ਼ਨ ਸਿੰਘ ਖਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਦੀ ਰਹਿਨੁਮਾਈ ਹੇਠ ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸੰਗਤ ਨੇ ਅੰਮ੍ਰਿਤ ਵੀ ਛਕਿਆ। ਇਸ ਮਗਰੋਂ ਬਾਬਾ ਜਗਤਾਰ ਸਿੰਘ ਕਾਨਗੜ੍ਹ, ਬਾਬਾ ਲਖਵੀਰ ਸਿੰਘ ਲਲੌਢਾ ਸਾਹਿਬ, ਸੁਆਮੀ ਬ੍ਰਹਮਚਾਰੀ ਬੇਨੜਾ, ਭਾਈ ਜਸਵਿੰਦਰ ਸਿੰਘ ਲੁਧਿਆਣਾ ਨੇ ਦੀਵਾਨਾਂ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸੰਤ ਦਰਸ਼ਨ ਸਿੰਘ ਖ਼ਾਲਸਾ ਨੇ ਪ੍ਰਵਚਨਾਂ ਦੀ ਸਾਂਝ ਪਾਈ। ਸੰਤਾ ਖਾਲਸਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਵਧ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਬਾਣੀ ਨਾਲੋਂ ਵੱਡਾ ਕੋਈ ਸਹਾਰਾ ਨਹੀਂ, ਇਸ ਕਰਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਿਆ ਜਾਵੇ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਜਸਵਿੰਦਰ ਸਿੰਘ ਤੋਂ ਇਵਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
Advertisement
Advertisement