For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸਮੂਹਿਕ ਵਰਤ ਅੱਜ: ਗੋਪਾਲ ਰਾਏ

10:35 AM Apr 07, 2024 IST
ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸਮੂਹਿਕ ਵਰਤ ਅੱਜ  ਗੋਪਾਲ ਰਾਏ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਦੱਸਿਆ ਕਿ ‘ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਦੇਸ਼ ਅਤੇ ਦੁਨੀਆਂ ਵਿੱਚ ਲੋਕ ਲਹਿਰ ਤੇਜ਼ ਹੋ ਗਈ ਹੈ। ‘ਆਪ’ ਦੇ ਸੱਦੇ ’ਤੇ ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ਾਂ ’ਚ ਵਸਦੇ ਕੇਜਰੀਵਾਲ ਦੇ ਭਾਰਤੀ ਸਮਰਥਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸਮੂਹਿਕ ਵਰਤ ਰੱਖਣਗੇ। ਗੋਪਾਲ ਰਾਏ ਨੇ ਦੱਸਿਆ ਕਿ ‘ਆਪ’ ਦੇ ਵਿਧਾਇਕ, ਮੰਤਰੀ, ਸੰਸਦ ਮੈਂਬਰ, ਕੌਂਸਲਰ ਅਤੇ ਅਧਿਕਾਰੀ ਦਿੱਲੀ ਦੇ ਜੰਤਰ-ਮੰਤਰ ਅਤੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਇਕੱਠੇ ਹੋਣਗੇ ਤੇ ਜਨਤਾ ਨਾਲ ਸਾਂਝਾ ਵਰਤ ਰੱਖਣਗੇ। ਇਸੇ ਤਰ੍ਹਾਂ ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ, ਤਾਮਿਲਨਾਡੂ, ਪੱਛਮੀ ਬੰਗਾਲ, ਊੜੀਸਾ, ਆਂਧਰਾ ਪ੍ਰਦੇਸ਼ ਸਣੇ ਦੇਸ਼ ਦੇ 25 ਰਾਜਾਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਅਤੇ ਬਲਾਕ ਹੈੱਡਕੁਆਰਟਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਲੋਕ ਸਮੂਹਿਕ ਤੌਰ ’ਤੇ ਵਰਤ ਰੱਖ ਕੇ ਕੇਜਰੀਵਾਲ ਨੂੰ ਆਸ਼ੀਰਵਾਦ ਦੇਣਗੇ। ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿਚ ਨਿਊਯਾਰਕ, ਬੋਸਟਨ, ਲਾਸ ਏਂਜਲਸ, ਅਮਰੀਕਾ ਦੇ ਵਾਸ਼ਿੰਗਟਨ ਡੀਸੀ, ਕੈਨੇਡਾ ਦੇ ਟੋਰਾਂਟੋ, ਆਸਟ੍ਰੇਲੀਆ ਦੇ ਮੈਲਬੋਰਨ, ਬ੍ਰਿਟੇਨ ਦੇ ਲੰਡਨ ਸਮੇਤ ਹੋਰ ਥਾਵਾਂ ’ਤੇ ਸਮੂਹਿਕ ਵਰਤ ਰੱਖੇ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਦੇਸ਼ ਅਤੇ ਦੁਨੀਆ ਵਿੱਚ ਜਿੱਥੇ ਵੀ ਤੁਸੀਂ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਵਰਤ ਰੱਖ ਰਹੇ ਹੋ, ਇਸ ਦੀਆਂ ਤਸਵੀਰਾਂ ਵਟਸਐਪ ਨੰਬਰ 72900-37700 ’ਤੇ ਭੇਜੀਆਂ ਜਾਣ।

Advertisement

Advertisement
Author Image

sukhwinder singh

View all posts

Advertisement
Advertisement
×