For the best experience, open
https://m.punjabitribuneonline.com
on your mobile browser.
Advertisement

ਨਕਾਬਪੋਸ਼ ਲੁਟੇਰਿਆਂ ਵੱਲੋ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

07:24 PM Mar 27, 2024 IST
ਨਕਾਬਪੋਸ਼ ਲੁਟੇਰਿਆਂ ਵੱਲੋ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 27 ਮਾਰਚ
ਸ਼ਹਿਰ ਦੇ ਮੇਨ ਟੀ ਪੁਆਇੰਟ ’ਤੇ ਸਥਿਤ ਇੱਕ ਕਨਫੈਕਸ਼ਨਰੀ ਦੀ ਦੁਕਾਨ ’ਤੇ ਲੰਘੀ ਰਾਤ 4 ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਵਾਲੇ ਹਥਿਆਰਾਂ ਨਾਲ ਹਮਲਾ ਕਰਕੇ ਦੁਕਾਨਦਾਰ ਮਨੋਜ਼ ਜੋਸ਼ੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਦੁਕਾਨ ’ਚ ਲੁੱਟਮਾਰ ਕੀਤੀ। ਲੁੱਟ ਦੀ ਵਾਰਦਾਤ ਮੰਗਲਵਾਰ ਰਾਤ 10 ਵਜੇ ਤੋਂ ਬਾਅਦ ਦੀ ਦੱਸੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 4 ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਕਨਫੈਕਸ਼ਰੀ ਦੀ ਦੁਕਾਨ ਅੰਦਰ ਦਾਖਲ ਹੋਏ। ਇੱਕ ਨੌਜਵਾਨ ਨੇ 50 ਦਾ ਨੋਟ ਦੇ ਕੇ ਕੁਝ ਮੰਗਿਆ ਤੇ ਬਾਕੀ ਤਿੰਨਾਂ ਨੇ ਦੁਕਾਨਦਾਰ ਮਨੋਜ਼ ਜੋਸ਼ੀ ’ਤੇ ਡਾਟ ਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਦੁਕਾਨ ਦਾ ਸ਼ਟਰ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਜੋ ਦੁਕਾਨਦਾਰ ਮਨੋਜ ਜੋਸੀ ਸ਼ਟਰ ਚੁੱਕ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ। ਪਤਾ ਲੱਗਾ ਹੈ ਕੇ ਲੁਟੇਰੇ ਦੁਕਾਨਦਾਰ ਦਾ ਰਿਵਾਲਵਰ ਵੀ ਖੋਹ ਕੇ ਲੈ ਗਏ। ਜ਼ਖਮੀ ਦੁਕਾਨਦਾਰ ਨੂੰ ਇਲਾਜ ਲਈ ਸਥਾਨਿਕ ਗੁਰਦੇਵ ਹਸਪਤਾਲ ਭਰਤੀ ਕਰਵਾਇਆ ਗਿਆ। ਸਥਾਨਕ ਪੁਲੀਸ ਥਾਣੇ ਦੇ ਐਸਐਚਓ ਹਰਸ਼ ਮੋਹਨ ਗੋਤਮ ਨੇ ਇਲਾਕੇ ਦੀ ਨਾਕਾਬੰਦੀ ਕਰਕੇ 4 ਵਿੱਚੋਂ 3 ਲੁਟੇਰਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਪੁਰ ਪੁਲੀਸ ਅਧਿਕਾਰੀਆਂ ਨੇ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

Advertisement

Advertisement
Advertisement
Author Image

A.S. Walia

View all posts

Advertisement