For the best experience, open
https://m.punjabitribuneonline.com
on your mobile browser.
Advertisement

ਨਕਾਬਪੋਸ਼ ਲੁਟੇਰੇ ਪੈਟਰੋਲ ਪੰਪ ਤੋਂ ਨਗਦੀ ਚੁੱਕ ਕੇ ਫਰਾਰ

08:59 AM Mar 22, 2024 IST
ਨਕਾਬਪੋਸ਼ ਲੁਟੇਰੇ ਪੈਟਰੋਲ ਪੰਪ ਤੋਂ ਨਗਦੀ ਚੁੱਕ ਕੇ ਫਰਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 21 ਮਾਰਚ
ਮੁਕਤਸਰ ਦੇ ਮਲੋਟ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ਤੋਂ ਵੀਰਵਾਰ ਸਵੇਰੇ ਦੋ ਨਾਕਬਪੋਸ਼ ਲੁਟੇਰੇ ਪੰਪ ਤੋਂ ਨਗਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਮੰਗੇ ਦੇ ਪੈਟਰੋਲ ਪੰਪ ’ਤੇ ਵੀਰਵਾਰ ਦੀ ਸਵੇਰੇ ਕਰੀਬ 6 ਵਜੇ ਦੋ ਨਕਾਬਪੋਸ਼ ਵਿਅਕਤੀ ਆਏ ਜੋ ਪੈਟਰੋਲ ਪੰਪ ’ਤੇ ਕੈਸ਼ ਵਾਲੇ ਕਮਰੇ ’ਚ ਦਾਖ਼ਲ ਹੋਏ ਤੇ ਕਰੀਬ 70 ਤੋਂ 80 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਪੈਟਰੋਲ ਪੰਪ ’ਤੇ ਉਸ ਸਮੇਂ ਇੱਕ ਹੀ ਕਰਮਚਾਰੀ ਕੰਮ ਕਰ ਰਿਹਾ ਸੀ ਤੇ ਸੁਰੱਖਿਆ ਗਾਰਡ ਬਾਥਰੂਮ ਗਿਆ ਹੋਇਆ ਸੀ। ਪੰਪ ’ਤੇ ਕੰਮ ਕਰਦੇ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਦੇ ਪਿੱਛੇ ਵੀ ਭੱਜਿਆ ਪਰ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਜਿਸ ਦੀ ਫੁਟੇਜ ਸੀਸੀਟੀਵੀ ਕੈਮਰੇ ਦੇ ’ਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਅਜਿਹੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਹੋਇਆ ਹੈ।

Advertisement

Advertisement
Author Image

Advertisement
Advertisement
×