ਮਸੀਹ ਪ੍ਰਧਾਨ ਅਤੇ ਕਸ਼ਮੀਰ ਸਿੰਘ ਜਨਰਲ ਸਕੱਤਰ ਬਣੇ
08:34 AM Sep 12, 2023 IST
ਕਾਹਨੂੰਵਾਨ: ਸਥਾਨਕ ਸ਼ਹੀਦੀ ਪਾਰਕ ਵਿੱਚ ਆਜ਼ਾਦ ਚੌਕੀਦਾਰ ਯੂਨੀਅਨ ਦੀ ਮੀਟਿੰਗ ਦੌਰਾਨ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ। ਆਜ਼ਾਦ ਚੌਕੀਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਿਗੁਰੂ ਸਿੰਘ ਮਾਝੀ ਅਤੇ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਨੇ ਦੱਸਿਆ ਕਿ ਮਨੀਰ ਮਸੀਹ ਨੂੰ ਬਲਾਕ ਪ੍ਰਧਾਨ, ਕਸ਼ਮੀਰ ਮਸੀਹ ਨੂੰ ਮੀਤ ਪ੍ਰਧਾਨ, ਕਸ਼ਮੀਰ ਮਸੀਹ ਨੂੰ ਸਕੱਤਰ, ਅਨੂਪ ਮਸੀਹ ਖ਼ਜ਼ਾਨਚੀ, ਥਫੇਲ ਮਸੀਹ ਸਲਾਹਕਾਰ, ਨਿਰਮਲ ਮਸੀਹ ਫੇਰੋਚੇਚੀ, ਹਰਬੰਸ ਸਿੰਘ ਠੱਕਰਵਾਲ, ਕੇਵਲ ਮਸੀਹ, ਸੈਮੂਅਲ ਨਿਮਾਣੇ, ਜੋਸਫ ਮਸੀਹ ਨੂੰ ਮੈਂਬਰ ਥਾਪਿਆ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚੌਕੀਦਾਰਾਂ ਨੂੰ ਮਹੀਨਾਵਾਰ ਭੱਤਾ ਨਹੀਂ ਮਿਲ ਰਿਹਾ ਉਨ੍ਹਾਂ ਲਈ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਲਿਖਣਗੇ। ਆਗੂਆਂ ਨੇ ਕਿਹਾ ਕਿ ਚੌਕੀਦਾਰ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ। -ਪੱਤਰ ਪ੍ਰੇਰਕ
Advertisement
Advertisement